ਨਵੀਂ ਦਿੱਲੀ: ਸਾਲ 1999 ਵਿੱਚ ਤਾਮਿਲ ਫ਼ਿਲਮ ਤੋਂ ਅਦਾਕਾਰੀ ਦੀ ਦੁਨੀਆਂ ਵਿੱਚ ਪੈਰ ਰੱਖਣ ਵਾਲੇ ਸੋਨੂ ਸੂਦ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਦਾ ਹਿੱਸਾ ਬਣ ਕੇ ਉਹ ਖ਼ੁਦ ਨੂੰ ਖ਼ੁਸ਼ਕਿਸਮਤ ਮਹਿਸੂਸ ਕਰ ਰਹੇ ਹਨ। ਸੂਦ ਨੇ ਕਿਹਾ ਕਿ ਆਪਣੇ ਅਦਾਕਾਰੀ ਦੇ ਕਰੀਅਰ ਵਿੱਚ ਅਜੇ ਉਨ੍ਹਾਂ ਮੀਲਾਂ ਦੀ ਦੂਰੀ ਤੈਅ ਕਰਨ ਹੈ।
ਅਜੇ ਮੈਂ ਮੀਲਾਂ ਦਾ ਸਫ਼ਰ ਤੈਅ ਕਰਨਾ: ਸੋਨੂੰ ਸੂਦ - sonu sood latest news
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਅਦਾਕਾਰੀ ਵਿੱਚ ਮੀਲਾਂ ਦਾ ਸਫ਼ਰ ਤੈਅ ਕਰਨ ਹੈ।
ਮੁੰਬਈ ਵਿੱਚ ਰੀਐਲਟੀ ਸ਼ੋਅ 'ਮਿਸਟਰ ਐਂਡ ਮਿਸ 7 ਸਟੇਟਸ' ਦੀ ਕਾਮਯਾਬੀ ਦੀ ਪਾਰਟੀ ਵਿੱਚ ਸ਼ੋਅ ਦੇ ਨਿਰਮਾਤਾ ਵਸੀਮ ਕੁਰੈਸ਼ੀ ਦੇ ਨਾਲ ਮੌਜੂਦ ਸੋਨੂੰ ਸੂਦ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਇੱਕ ਅਦਾਕਾਰ ਦੇ ਤੌਰ 'ਤੇ ਮੈਂ ਲੰਬੀ ਦੂਰੀ ਤੈਅ ਕਰਨੀ ਹੈ ਇਸ ਇੰਡਸਟਰੀ ਦਾ ਹਿੱਸਾ ਬਣ ਕੇ ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ, ਜਿਸ ਲਈ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੱਖਾਂ ਵਿੱਚ ਸੁਫ਼ਨੇ ਲੈ ਕੇ ਮੁੰਬਈ ਆਉਂਦੇ ਹਨ। ਜਦੋਂ ਤੁਸੀਂ ਉਨਾਂ ਸੁਪਨਿਆਂ ਨੂੰ ਸੱਚ ਹੁੰਦੇ ਵੇਖਦੇ ਹੋ ਤਾਂ ਦੁਆਵਾਂ ਤੁਹਾਡੇ ਲਈ ਕੰਮ ਕਰ ਰਹੀਆਂ ਹੁੰਦੀਆਂ ਹਨ।
ਸੋਨੂੰ ਨੇ ਕਿਹਾ, 'ਮੈਂ ਹਮੇਸ਼ਾ ਇੰਡਸਟਰੀ ਵਿੱਚ ਨਵੇਂ ਆਉਂਣ ਵਾਲਿਆਂ ਨੂੰ ਕਹਿਣਾ ਹਾਂ ਕਿ ਮੇਰੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ। ਮੈਨੂੰ ਲਗਦਾ ਹੈ ਕਿ ਤੁਸੀਂ ਆਪਣਾ ਵਧੀਆ ਦਿਓ ਅਤੇ ਖ਼ੁਦ ਤੇ ਯਕੀਨ ਰੱਖਣ ਦੀ ਜ਼ਰੂਰਤ ਹੈ, ਮੇਰਾ ਮੰਨਣਾ ਹੈ ਕਿ ਸਬਰ ਅਤੇ ਮਿਹਨਤ ਦੋ ਮਹੱਤਵਪੂਨ ਚੀਜ਼ਾਂ ਹਨ ਅਤੇ ਆਪਣੇ ਸੁਫ਼ਨੇ ਹਾਸਲ ਕਰਨ ਲਈ ਤੁਹਾਨੂੰ ਕੜੀ ਮਿਹਨਤ ਕਰਨ ਦੀ ਜ਼ਰੂਰਤ ਹੈ।'