ਰੋਹਿਤ ਸ਼ੈੱਟੀ ਨਾਲ ਕੰਮ ਕਰਕੇ ਮਜ਼ਾ ਆ ਰਿਹਾ ਹੈ-ਫ਼ਰਾਹ ਖ਼ਾਨ - farah khan
ਫ਼ਰਾਹ ਖ਼ਾਨ ਦੀ ਆਉਣ ਵਾਲੀ ਫ਼ਿਲਮ ਫ਼ਿਲਮ ਰੋਹਿਤ ਸ਼ੈੱਟੀ ਪ੍ਰੋਡਿਊਸ ਕਰ ਰਹੇ ਹਨ।
ਮੁੰਬਈ: ਕ੍ਰੋਇਓਗ੍ਰਾਫ਼ਰ ਫ਼ਰਾਹ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਰੋਹਿਤ ਸ਼ੈੱਟੀ ਪ੍ਰੋਡਿਊਸ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਕੰਮ ਕਰਕੇ ਚੰਗਾ ਲੱਗ ਰਿਹਾ ਹੈ।
ਪ੍ਰੈਸ ਕਾਨਫਰੰਸ ਵੇਲੇ ਇਸ 'ਮਿਊਜ਼ਿਕਲ ਐਕਸ਼ਨ' ਫ਼ਿਲਮ ਦੇ ਕੰਮ ਨੂੰ ਲੈ ਕੇ ਫ਼ਰਾਹ ਨੇ ਕਿਹਾ ," ਅਸੀਂ ਜ਼ਿਆਦਾਤਰ ਸ੍ਰਿਕਪਟ ਪੂਰੀ ਕਰ ਲਈ ਹੈ ਅਤੇ ਇਕ ਮਹੀਨੇ ਬਾਅਦ ਇਸ ਫ਼ਿਲਮ ਦੀ ਕਾਸਟਿੰਗ ਸ਼ੁਰੂ ਕਰਨ ਵਾਲੇ ਹਾਂ। ਇਸ ਫ਼ਿਲਮ 'ਚ ਐਕਸ਼ਨ ਵੀ ਹੈ ਅਤੇ ਮਿਊਜ਼ਿਕ ਵੀ ਭਰਪੂਰ ਹੈ।"
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਫ਼ਰਾਹ ਅਤੇ ਰੋਹਿਤ ਇੱਕਠੇ ਕੰਮ ਕਰੇ ਹਨ। ਇਸ ਤੋਂ ਪਹਿਲਾਂ ਫ਼ਰਾਹ 'ਔਮ ਸ਼ਾਂਤੀ ਔਮ' ਅਤੇ 'ਮੈਂ ਹੂ ਨਾ' ਵਰਗੀਆਂ ਫ਼ਿਲਮਾਂ ਨਿਰਦੇਸ਼ਿਤ ਕਰ ਚੁੱਕੀ ਹੈ। ਉੱਥੇ ਹੀ ਰੋਹਿਤ ਸ਼ੈੱਟੀ ਆਪਣੀ ਅਗਲੀ ਫ਼ਿਲਮ 'ਸੂਯਰੇਵੰਸ਼ੀ' ਨੂੰ ਲੈ ਕੇ ਮਸ਼ਰੂਫ਼ ਹਨ।