ਨਵੀਂ ਦਿੱਲੀ: ਅਮਿਤਾਬ ਬੱਚਨ 77 ਸਾਲਾਂ ਦੇ ਹੋ ਚੁੱਕੇ ਨੇ ਅਤੇ ਅਜੇ ਵੀ ਉਨ੍ਹਾਂ ਦੇ ਕੋਲ ਫ਼ਿਲਮਾਂ ਦੀ ਲੰਬੀ ਕਤਾਰ ਹੈ। ਅਮਿਤਾਬ ਬੱਚਨ ਦੀਆਂ ਆਉਣ ਵਾਲੀਆਂ ਫ਼ਿਲਮਾਂ ਚਿਹਰੇ, ਬ੍ਰਹਮਾਸਤਰ, ਝੁੰਡ ਅਤੇ ਗੁਲਾਬੋ ਸਿਤਾਬੋ ਹੈ। ਜਦੋਂ ਕਿ ਟੈਲੀਵੀਜ਼ਨ ਤੇ ਬਿਗ-ਬੀ ਨੇ ਕੌਣ ਬਣੇਗਾ ਕਰੋੜਪਤੀ ਰਾਹੀਂ ਧਮਾਲ ਪਾਈ ਹੋਈ ਹੈ।
ਲਗਦਾ ਮੈਨੂੰ ਰਿਟਾਇਰ ਹੋ ਜਾਣਾ ਚਾਹੀਦੈ: ਅਮਿਤਾਬ ਬੱਚਨ
ਅਮਿਤਾਬ ਬੱਚਨ ਨੇ ਕਿਹਾ ਕਿ ਹੁਣ ਵੇਲਾ ਰਿਟਾਇਰ ਹੋਣ ਦਾ ਆ ਗਿਆ ਹੈ। ਅਮਿਤਾਬ ਬੱਚਨ ਨੇ ਇਹ ਗੱਲ ਆਪਣੇ ਬਲਾਗ ਵਿੱਚ ਕਹੀ ਹੈ।
ਐਨੇ ਮਸ਼ਰੂਫ ਸਮੇਂ ਵਿੱਚ ਅਮਿਤਾਬ ਬੱਚਨ ਨੇ ਆਪਣੇ ਬਲਾਗ 'ਤੇ ਇਸ਼ਾਰਾ ਕੀਤਾ ਹੈ ਕਿ ਸ਼ਰੀਰ ਉਨ੍ਹਾਂ ਨੂੰ ਰਿਟਾਇਰ ਹੋਣ ਦੇ ਇਸ਼ਾਰੇ ਕਰਨ ਲੱਗ ਗਿਆ ਹੈ। ਅਮਿਤਾਬ ਬੱਚਨ ਨੇ ਹਾਲੀ ਹੀ ਵਿੱਚ ਕਾਰ ਵਿੱਚ ਮਨਾਲੀ ਤੱਕ ਦਾ ਸਫ਼ਰ ਤੈਅ ਕੀਤਾ ਹੈ ਜਿੱਥੇ ਉਹ ਬ੍ਰਹਮਾਸਤਰ ਦੀ ਸੂਟਿੰਗ ਕਰ ਰਹੇ ਹਨ। ਬੱਚਨ ਨੇ ਆਪਣੇ ਬਲਾਗ ਤੇ ਲਿਖਿਆ ਕਿ ਲੰਬੇ ਕਾਰ ਦੇ ਸਫ਼ਰ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਸੰਕੇਤ ਦੇ ਦਿੱਤਾ ਹੈ ਕਿ ਰਿਟਾਇਰ ਹੋਣ ਦਾ ਵੇਲਾ ਆ ਗਿਆ ਹੈ। ਅਮਿਤਾਬ ਬੱਚਨ ਦੇ ਨਾਲ ਬ੍ਰਹਮਾਸਤਰ ਵਿੱਚ ਰਣਬੀਰ ਕਪੂਰ ਅਤੇ ਆਲਿਆ ਭੱਟ ਨਜ਼ਰ ਆਉਂਣਗੇ।
ਅਮਿਤਾਬ ਬੱਚਨ ਨੇ ਆਪਣੇ ਬਲਾਗ ਵਿੱਚ ਮਨਾਲੀ ਤੱਕ ਜਾਣ ਦੇ 12 ਘੰਟਿਆਂ ਦੇ ਆਪਣੇ ਸਫ਼ਰ ਅਤੇ ਹਸੀਨ ਨਜ਼ਾਰਿਆਂ ਬਾਰੇ ਲਿਖਿਆ ਹੈ।