ਮੁੰਬਈ: ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਅਜਿਹੀਆਂ ਫ਼ਿਲਮਾਂ ਦੀ ਚੋਣ ਕਰਦੇ ਹਨ ਜਿਨ੍ਹਾਂ ਨੂੰ ਪੂਰਾ ਪਰਿਵਾਰ ਸਿਨੇਮਾ ਘਰ ਵਿੱਚ ਬੈਠ ਕੇ ਇਕੱਠੇ ਵੇਖ ਸਕਦਾ ਹੈ। ਆਯੂਸ਼ਮਾਨ ਇਸ ਵੇਲੇ ਆਪਣੀ ਆਉਣ ਵਾਲੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ।
ਅਜਿਹੀ ਫ਼ਿਲਮਾਂ ਕਰਨੀਆਂ ਪਸੰਦ ਕਰਦਾ ਹਾਂ ਜਿਸ ਨੂੰ ਸਾਰਾ ਪਰਿਵਾਰ ਵੇਖੇ: ਆਯੂਸ਼ਮਾਨ ਖੁਰਾਣਾ - bollywood news
ਆਯੂਸ਼ਮਾਨ ਖੁਰਾਣਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਅਜਿਹੀਆਂ ਫ਼ਿਲਮਾਂ ਦੀ ਚੋਣ ਕਰਦੇ ਹਨ ਜਿਨ੍ਹਾਂ ਨੂੰ ਪੂਰਾ ਪਰਿਵਾਰ ਇਕੱਠੇ ਬੈਠ ਕੇ ਵੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਅਦਾਕਾਰ ਹੋਣ ਦੇ ਨਾਤੇ ਉਹ ਜ਼ਿਆਦਾ ਲੋਕਾਂ ਤੱਕ ਪਹੁੰਚਣਾ ਪਸੰਦ ਕਰਦੇ ਹਨ।
ਆਯੂਸ਼ਮਾਨ ਨੇ ਕਿਹਾ, "ਮਨੋਰੰਜਨ ਜਗਤ ਨਾਲ ਜੁੜੇ ਹੋਣ ਕਾਰਨ, ਉਹ ਜ਼ਿਆਦਾ ਲੋਕਾਂ ਤੱਕ ਪਹੁੰਚਣਾ ਅਤੇ ਲੋਕਾਂ ਦਾ ਮਨੋਰੰਜਨ ਕਰਨਾ ਪਸੰਦ ਕਰਦੇ ਹਨ। ਮੈਂ ਉਨ੍ਹਾਂ ਫ਼ਿਲਮਾਂ ਦੀ ਚੋਣ ਕਰਦਾ ਹਾਂ ਜੋ ਪੂਰਾ ਪਰਿਵਾਰ ਇੱਕਠੇ ਬੈਠ ਕੇ ਸਿਨੇਮਾ ਘਰ ਵਿੱਚ ਵੇਖ ਸਕਦਾ ਹੈ।"
ਸ਼ੁਭ ਮੰਗਲ ਜ਼ਿਆਦਾ ਸਾਵਧਾਨ 'ਚ ਆਯੂਸ਼ਮਾਨ ਇੱਕ ਸਮਲਿੰਗੀ ਆਦਮੀ ਦੀ ਭੂਮਿਕਾ 'ਚ ਨਜ਼ਰ ਆਉਣਗੇ। ਉਨ੍ਹਾਂ ਦਾ ਕਹਿਣਾ ਇਹ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰੇਗੀ। ਇਸ ਫ਼ਿਲਮ ਵਿੱਚ ਨੀਨਾ ਗੁਪਤਾ, ਗਜਰਾਜ ਰਾਓ ਅਤੇ ਜਿਤੰਦਰ ਕੁਮਾਰ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਆਯੂਸ਼ਮਾਨ ਆਪਣੀ ਅਗਲੀ ਫ਼ਿਲਮ 'ਗੁਲਾਬੋ ਸੀਤਾਬੋ' 'ਚ ਅਮਿਤਾਭ ਬੱਚਨ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।