ਮੁੰਬਈ : ਫ਼ਿਲਮ 'ਸਟੂਡੇਂਟ ਆਫ਼ ਦੀ ਈਅਰ- 2' ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਤਾਰਾ ਸੁਤਾਰਿਆ ਇਕ ਮਾਹਿਰ ਡਾਂਸਰ ਅਤੇ ਗਾਇਕਾ ਹੈ। ਤਾਰਾ ਆਪਣੀ ਪਹਿਲੀ ਫ਼ਿਲਮ ਨੂੰ ਲੈ ਕੇ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ 'ਸਟੂਡੇਂਟ ਆਫ਼ ਦੀ ਈਅਰ 2' ਇਕ ਡ੍ਰੀਮ ਲਾਂਚ ਸੀ। ਮੈਨੂੰ ਪਤਾ ਹੈ ਕਿ ਇਹ ਮੌਕਾ ਹਰ ਇਕ ਨੂੰ ਨਹੀਂ ਮਿਲਦਾ।
ਖੁਦ ਨੂੰ ਬੇਹੱਦ ਲੱਕੀ ਮੰਨਦੀ ਹੈ ਤਾਰਾ ਸੁਤਾਰਿਆ - marjavan
ਬਾਲੀਵੁੱਡ ਫ਼ਿਲਮ ਸਟੂਡੈਂਟ ਆਫ਼ ਦੀ ਈਅਰ-2 ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਤਾਰਾ ਸੁਤਾਰਿਆ ਬਹੁਤ ਜ਼ਲਦ ਫ਼ਿਲਮ RX100 ਦੇ ਰੀਮੇਕ 'ਚ ਨਜ਼ਰ ਆਵੇਗੀ।
ਫ਼ੋਟੋ
ਦੱਸਣਯੋਗ ਹੈ ਕਿ ਤਾਰਾ ਕੋਲ ਇਸ ਵੇਲੇ ਦੋ ਵੱਡੀਆਂ ਫ਼ਿਲਮਾਂ ਹਨ। ਇਸ 'ਤੇ ਤਾਰਾ ਆਖਦੀ ਹੈ ਕਿ ਮੈਂ ਬਹੁਤ ਕਿਸਮਤ ਵਾਲੀ ਹਾਂ ਜੋ ਮੇਰੀ ਪਹਿਲੀ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਮੈਨੂੰ ਦੋ ਵੱਡੀਆਂ ਫ਼ਿਲਮਾਂ ਮਿਲ ਗਈਆਂ। ਇਸ ਕਾਰਨ ਮੈਂ ਖ਼ੁਦ ਨੂੰ ਬਹੁਤ ਕਿਸਮਤ ਵਾਲੀ ਸਮਝਦੀ ਹਾਂ। ਮੈਂ ਬਹੁਤ ਉਤਸ਼ਾਹਿਤ ਮਹਿਸੂਸ ਕਰਦੀ ਹਾਂ ਕਿ ਮੈਂ RX100 ਦੇ ਰੀਮੇਕ 'ਚ ਕੰਮ ਕਰ ਰਹੀ ਹਾਂ।
ਜ਼ਿਕਰਯੋਗ ਹੈ ਕਿ ਤਾਰਾ ਸੁਤਾਰਿਆ ਦੀ ਅਗਲੀ ਫ਼ਿਲਮ 'ਮਰਜਾਵਾਂ' 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸਿਧਾਰਥ ਮਲਹੋਤਰਾ ਵੀ ਵਿਖਾਈ ਦੇਣਗੇ।