ਜਾਨ੍ਹਵੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ-ਰਾਜਕੁਮਾਰ ਰਾਓ - film
ਰਾਜਕੁਮਾਰ ਰਾਓ ਆਪਣੀ ਅਗਲੀ ਫ਼ਿਲਮ ਜਾਨ੍ਹਵੀ ਕਪੂਰ ਦੇ ਨਾਲ ਕੰਮ ਕਰਨ ਵਾਲੇ ਹਨ। ਇਸ ਸਬੰਧੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਜਾਨ੍ਹਵੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ।
ਮੁੰਬਈ:ਅਦਾਕਾਰ ਰਾਜਕੁਮਾਰ ਰਾਓ ਹਾਰਰ ਕਾਮੇਡੀ ਫ਼ਿਲਮ 'ਰੂਹ-ਅਫ਼ਜਾ' 'ਚ ਜਾਨ੍ਹਵੀ ਨਾਲ ਕੰਮ ਕਰਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਸ਼ਨੀਵਾਰ ਨੂੰ ਇਹ ਗੱਲ ਰਾਜਕੁਮਾਰ ਰਾਓ ਨੇ ਇਕ ਗੀਤ ਦੀ ਸ਼ੂਟ ਵੇਲੇ ਕਹੀ। ਦੱਸਣਯੋਗ ਹੈ ਕਿ ਜਾਨ੍ਹਵੀ ਕਈ ਵਾਰ ਰਾਜਕੁਮਾਰ ਰਾਓ ਦੀ ਤਾਰੀਫ਼ ਕਰ ਚੁੱਕੀ ਹੈ।
ਜਾਨ੍ਹਵੀ ਦੇ ਨਾਲ ਕੰਮ ਕਰਨ ਨੂੰ ਲੈ ਕੇ ਜਦੋਂ ਰਾਜਕੁਮਾਰ ਰਾਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ,"ਹਾਂ ਮੈਂ ਜਾਨ੍ਹਵੀ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਖੁਸ਼ ਹਾਂ। ਮੇਰੇ ਖ਼ਿਆਲ ਨਾਲ ਜਾਨ੍ਹਵੀ ਇਕ ਬਹੁਤ ਚੰਗੀ ਕੁੜੀ ਹੈ ਅਤੇ ਇਸ ਦੇ ਨਾਲ ਹੀ ਉਹ ਸ਼ਾਨਦਾਰ ਅਦਾਕਾਰਾ ਅਤੇ ਮੇਰੀ ਚੰਗੀ ਦੋਸਤ ਵੀ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਵੇਲੇ ਬਹੁਤ ਮਜ਼ਾ ਆਉਣ ਵਾਲਾ ਹੈ। ਫ਼ਿਲਮ ਦੀ ਸਕ੍ਰਪਿੱਟ ਬਹੁਤ ਵੱਖ ਹੈ ।"
ਜ਼ਿਕਰਯੋਗ ਹੈ ਕਿ ਏਕਤਾ ਕਪੂਰ ਦੀ ਫ਼ਿਲਮ 'ਮੇਂਟਲ ਹੈ ਕਿਆ' 'ਚ ਵੀ ਰਾਜਕੁਮਾਰ ਰਾਓ ਨਜ਼ਰ ਆਉਣ ਵਾਲੇ ਹਨ। ਰਾਜਕੁਮਾਰ ਰਾਓ ਨਾਲ ਇਸ ਫ਼ਿਲਮ 'ਚ ਕੰਗਨਾ ਰਣੌਤ ਵੀ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।