ਮੁੰਬਈ: ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਨਾਗਰਿਕਤਾ ਸੋਧ ਐਕਟ ਦਾ ਸਖ਼ਤ ਵਿਰੋਧ ਕਰ ਰਹੇ ਹਨ। ਜਾਮੀਆ ਵਿੱਚ ਹੋਈ ਹਿੰਸਕ ਝੜਪਾਂ ਅਤੇ ਕੈਂਪਸ ਵਿੱਚ ਪੁਲਿਸ ਦੀ ਕਾਰਵਾਈ ਉੱਤੇ ਹਰ ਕੋਈ ਆਪਣੀ ਰਾਏ ਜ਼ਾਹਰ ਕਰ ਰਿਹਾ ਹੈ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਵੀ ਟਵੀਟ ਕਰ ਇਸ ਤੇ ਆਪਣੀ ਰਾਏ ਵੀ ਜ਼ਾਹਿਰ ਕੀਤੀ ਹੈ।
ਹੋਰ ਪੜ੍ਹੋ: ਅਜੇ ਨੇ ਫ਼ਿਲਮ ਪ੍ਰੋਮੋਸ਼ਨ ਦੇ ਲਈ ਕਪਿਲ ਨੂੰ ਦਿੱਤੀ ਰਿਸ਼ਵਤ, ਵੀਡੀਓ ਵਾਇਰਲ
ਅਦਾਕਾਰਾ ਹੁਮਾ ਕੁਰੈਸ਼ੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਤੁਸੀਂ ਇਨ੍ਹਾਂ ਵਿਦਿਆਰਥੀਆਂ ਨੂੰ ਕੁਹਾੜੀ ਨਾਲ ਕੱਟਣਾ ਕਿਉਂ ਨਹੀਂ ਸ਼ੁਰੂ ਕਰਦੇ?" ਕੀ ਤੁਹਾਡਾ ਜ਼ਮੀਰ ਬਚਿਆ ਹੈ ਜਾਂ ਮਰ ਗਿਆ ਹੈ? ਦੱਸ ਦੇਈਏ ਕਿ ਹੁਮਾ ਨੇ ਪੁਲਿਸ 'ਤੇ ਤੰਜ ਕੱਸਦਿਆਂ ਟਵੀਟ ਕੀਤਾ ਹੈ। ਹੁਮਾ ਕੁਰੈਸ਼ੀ ਦੇ ਇਸ ਟਵੀਟ 'ਤੇ ਲੋਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ।
ਹੋਰ ਪੜ੍ਹੋ: ਬੱਬੂ ਮਾਨ ਨੇ ਆਪਣੇ ਪ੍ਰਸ਼ੰਸਕ ਦੇ ਦਿਲ ਦੀ ਇੱਛਾ ਕੀਤੀ ਪੂਰੀ
ਦੱਸਣਯੋਗ ਹੈ ਕਿ, ਐਤਵਾਰ ਨੂੰ ਜਾਮੀਆ ਮਿਲੀਆ ਇਸਲਾਮੀਆ ਦੀ ਪੁਲਿਸ ਨੇ ਭੀੜ 'ਤੇ ਲਾਠੀਚਾਰਜ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਆਏ ਅਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਡੀਯੂ ਵਿੱਚ ਵੀ ਪ੍ਰਦਰਸ਼ਨ ਹੋਇਆ ਅਤੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋ ਗਈ।