ਰਿਤਿਕ ਰੋਸ਼ਨ ਨੇ ਮੋਟੀਵੇਸ਼ਨਲ ਵੀਡੀਓ ਕੀਤੀ ਸਾਂਝੀ - instagram
ਰਿਤਿਕ ਰੋਸ਼ਨ ਨੇ ਇਕ ਵਾਰ ਫ਼ੇਰ ਤੋਂ ਆਪਣੀ ਬਾਡੀ ਬਣਾਣੀ ਸ਼ੁਰੂ ਕਰ ਦਿੱਤੀ ਹੈ। ਬਾਡੀ ਨੂੰ ਸ਼ੇਪ 'ਚ ਲਿਆਉਣ ਲਈ ਰਿਤੀਕ ਜ਼ਿਆਦਾ ਸਮਾਂ ਜਿੰਮ 'ਚ ਬਤਾਉਂਦੇ ਹਨ।
ਮੁੰਬਈ: ਰਿਤਿਕ ਰੋਸ਼ਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਪੈਰ 'ਤੇ ਸੱਟ ਹੋਣ ਦੇ ਬਾਵਜੂਦ ਕਸਰਤ ਕਰਦੇ ਹੋਏ ਵੇਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਆਪਣਾ ਦੁੱਖ ਬਿਆਨ ਕੀਤਾ ਹੈ 'ਤੇ ਦੱਸਿਆ ਹੈ ਕਿ ਉਹ ਕਿਵੇਂ ਠੀਕ ਹੋਏ।
ਰਿਤਿਕ ਨੇ ਲਿਖਿਆ, "ਠੀਕ ਹੋਣ ਲਈ ਮੇਨੂੰ 10 ਮਹੀਨੇ ਲੱਗ ਗਏ ਅਤੇ ਇਹ ਪ੍ਰਕਰਿਆ ਅੱਜੇ ਵੀ ਜਾਰੀ ਹੈ। ਸੱਜੀ ਅੱਡੀ ਦੇ ਲਿਗਮੇਂਟਸ ਫ਼ਟ ਗਏ ਸਨ ਅਤੇ ਖੱਬੀ ਅੱਡੀ 'ਚ ਮੌਚ ਸੀ। ਇਸ ਤੋਂ ਇਲਾਵਾ ਸਲਿੱਪ ਡਿਸਕ ਤੋਂ ਪੀੜ੍ਹਤ ਸੀ। ਮੇਰਾ ਸਰੀਰ ਪੂਰੀ ਤਰ੍ਹਾਂ ਜਖ਼ਮੀ ਸੀ। ਮੈਂ ਆਖਦਾ ਸੀ ਕਸਰਤ ਕਰ ਪਰ ਮੇਰਾ ਸਰੀਰ ਕੁਝ ਨਹੀਂ ਕਰਦਾ ਸੀ। "