ਪੰਜਾਬ

punjab

ETV Bharat / sitara

ਨੀਦਰਲੈਂਡ ਵਿੱਚ ਮੁੜ ਰਿਲੀਜ਼ ਹੋਵੇਗੀ ਰਿਤੀਕ ਰੋਸ਼ਨ ਦੀ ਫ਼ਿਲਮ ਸੁਪਰ 30 - ਨੀਦਰਲੈਂਡ

ਅਦਾਕਾਰ ਰਿਤੀਕ ਰੋਸ਼ਨ ਦੀ ਫ਼ਿਲਮ ਸੁਪਰ 30 ਨੀਦਰਲੈਂਡ ਵਿੱਚ ਦੁਬਾਰਾ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 6 ਅਗਸਤ ਨੂੰ ਨੀਦਰਲੈਂਡ ਦੇ ਸਿਨੇਮਾ-ਘਰਾਂ ਵਿੱਚ ਰਿਲੀਜ਼ ਹੋਵੇਗੀ। ਬੀਤੇ ਦਿਨੀਂ ਇਸ ਫ਼ਿਲਮ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ।

ਨੀਦਰਲੈਂਡ ਵਿੱਚ ਦੁਬਾਰਾ ਰਿਲੀਜ਼ ਹੋਵੇਗੀ ਰਿਤੀਕ ਰੋਸ਼ਨ ਦੀ ਫਿਲਮ ਸੁਪਰ 30
ਨੀਦਰਲੈਂਡ ਵਿੱਚ ਦੁਬਾਰਾ ਰਿਲੀਜ਼ ਹੋਵੇਗੀ ਰਿਤੀਕ ਰੋਸ਼ਨ ਦੀ ਫਿਲਮ ਸੁਪਰ 30

By

Published : Aug 3, 2020, 2:15 PM IST

ਮੁੰਬਈ: ਬਾਲੀਵੁੱਡ ਅਦਾਕਾਰ ਰਿਤੀਕ ਰੋਸ਼ਨ ਦੀ ਰਿਲੀਜ਼ ਫ਼ਿਲਮ ਸੁਪਰ 30 ਨੀਦਰਲੈਂਡ ਵਿੱਚ ਦੁਬਾਰਾ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੀ ਜਾਣਕਾਰੀ ਰਿਲਾਇੰਸ ਐਂਟਰਟੇਨਮੈਂਟ ਦੇ ਅਧਿਕਾਰਤ ਪੇਜ ਤੋਂ ਟਵੀਟ ਕਰਕੇ ਦਿੱਤੀ।

ਰਿਲਾਇੰਸ ਐਂਟਰਟੇਨਮੈਂਟ ਨੇ ਟਵੀਟ ਵਿੱਚ ਲਿਖਿਆ ਕਿ ਨੀਦਰਲੈਂਡ ਇੱਕ ਫਿਰ ਤੋਂ ਹੱਕਦਾਰਾਂ ਦਾ ਸਵਾਗਤ ਕਰ ਰਿਹਾ ਹੈ। ਨੀਦਰਲੈਂਡ ਦੇ ਸਿਨੇਮਾ ਘਰਾਂ ਵਿੱਚ 6 ਅਗਸਤ ਨੂੰ ਇਹ ਫ਼ਿਲਮ ਰਿਲੀਜ਼ ਹੋਵੇਗੀ।

ਰਿਲਾਇੰਸ ਐਂਟਰਟੇਨਮੈਂਟ ਨੇ ਫ਼ਿਲਮ ਦੀ ਸਹਿ-ਰਚਨਾ ਕੀਤੀ ਹੈ ਤੇ ਇਸੇ ਕੰਪਨੀ ਵੱਲੋਂ ਫ਼ਿਲਮ ਨੂੰ ਨੀਦਰਲੈਂਡ ਵਿੱਚ ਦੁਬਾਰਾ ਰਿਲੀਜ਼ ਕੀਤਾ ਜਾ ਰਿਹਾ ਹੈ।

ਫ਼ਿਲਮ ਦੇ ਮੁੱਖ ਕਲਾਕਾਰ ਰਿਤੀਕ ਰੋਸ਼ਨ ਇਸ ਖ਼ਬਰ ਨੂੰ ਸੁਣ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਖ਼ਬਰ ਨੂੰ ਰਿਪੋਸਟ ਕਰਦੇ ਹੋਏ ਲਿਖਿਆ, ਯੈਸਸਸਸ.....

ਸੁਪਰ 30 ਫ਼ਿਲਮ ਨੂੰ ਵਿਕਾਸ ਬਹਿਲ ਨੇ ਨਿਰਦੇਸ਼ਿਤ ਕੀਤਾ ਹੈ ਤੇ ਇਹ ਫ਼ਿਲਮ ਗਣਿਤ ਵਿਗਿਆਨੀ ਆਨੰਦ ਕੁਮਾਰ ਦੀ ਜਿੰਦਗੀ ਤੇ ਉਨ੍ਹਾਂ ਵੱਲੋਂ ਬਣਾਈ ਗਈ ਸੰਸਥਾ ਸੁਪਰ 30 ਉੱਤੇ ਆਧਾਰਿਤ ਹੈ। ਹਾਲ ਹੀ ਵਿੱਚ ਸੁਪਰ 30 ਫਿਲਮ ਨੇ ਇੱਕ ਸਾਲ ਪੂਰਾ ਕਰ ਲਿਆ ਹੈ।

ਇਹ ਵੀ ਪੜ੍ਹੋ:'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਸੋਨੂੰ ਸੂਦ ਨੇ ਕੀਤਾ ਖੁਲਾਸਾ, ਦੱਸਿਆ ਕਿਉਂ ਕੀਤੀ ਸੀ ਮਜ਼ਦੂਰਾਂ ਦੀ ਮਦਦ

ABOUT THE AUTHOR

...view details