ਪੰਜਾਬ

punjab

By

Published : May 9, 2020, 12:09 PM IST

ETV Bharat / sitara

ਰਿਤਿਕ ਰੌਸ਼ਨ ਨੇ ਮੁੰਬਈ ਪੁਲਿਸ ਨੂੰ ਦਿੱਤੇ ਹੈਂਡ ਸੈਨੇਟਾਈਜ਼ਰ

ਕੋਰੋਨਾ ਵਾਇਰਸ ਦੇ ਚਲਦਿਆਂ ਅਦਾਕਾਰ ਰਿਤਿਕ ਰੌਸ਼ਨ ਨੇ ਮੁੰਬਈ ਪੁਲਿਸ ਨੂੰ ਹੈਂਡ ਸੈਨੇਟਾਈਜ਼ਰ ਦਿੱਤੇ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਇਸ ਸਹਿਯੋਗ ਲਈ ਅਦਾਕਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਧੰਨਵਾਦ ਕੀਤਾ ਹੈ।

Hrithik Roshan provides hand sanitisers for on duty Mumbai Police personnel
Hrithik Roshan provides hand sanitisers for on duty Mumbai Police personnel

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਮੁੰਬਈ ਪੁਲਿਸ ਮੁਲਾਜ਼ਮਾਂ ਨੂੰ ਹੈਂਡ ਸੈਨੇਟਾਈਜ਼ਰ ਦਿੱਤੇ ਹਨ। ਮੁੰਬਈ ਪੁਲਿਸ ਨੇ ਉਨ੍ਹਾਂ ਦੇ ਇਸ ਸਹਿਯੋਗ ਲਈ ਅਦਾਕਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਧੰਨਵਾਦ ਵੀ ਕੀਤਾ ਹੈ।

ਉਨ੍ਹਾਂ ਨੇ ਲਿਖਿਆ ਕਿ ਡਿਊਟੀ 'ਤੇ ਮੁੰਬਈ ਪੁਲਿਸ ਮੁਲਾਜ਼ਮਾਂ ਲਈ ਹੈਂਡ ਸੈਨੇਟਾਈਜ਼ਰ ਪਹੁੰਚਾਉਣ ਲਈ ਰਿਤਿਕ ਦਾ ਧੰਨਵਾਦ। ਰਿਤਿਕ ਨੇ ਟਵੀਟ ਕਰਦਿਆਂ ਕਿਹਾ,"ਅਸੀਂ ਆਪਣੇ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਸੁਰੱਖਿਆ ਨੂੰ ਆਪਣੇ ਹੱਥਾਂ 'ਚ ਲੈ ਲਿਆ ਹੈ। ਉਹ ਹਮੇਸ਼ਾ ਸੁਰੱਖਿਅਤ ਰਹਿਣ। ਸਾਰਿਆਂ ਨੂੰ ਮੇਰਾ ਪਿਆਰ ਤੇ ਸਨਮਾਨ।"

ਰਿਤਿਕ ਤੋਂ ਇਲਾਵਾ ਕਈ ਹੋਰ ਹਸਤੀਆਂ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਨਜਿੱਠਣ ਲਈ ਅੱਗੇ ਆ ਕੇ ਆਪਣਾ-ਆਪਣਾ ਯੋਗਦਾਨ ਦੇ ਰਹੀਆਂ ਹਨ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ, ਸ਼ੁੱਕਰਵਾਰ ਨੂੰ ਕੋਵਿਡ-19 ਮਾਮਲਿਆਂ ਦੀ ਭਾਰਤ ਵਿੱਚ ਗਿਣਤੀ 1,886 ਮੌਤਾਂ ਸਮੇਤ 56,342 ਹੋ ਗਈ ਹੈ। ਵਰਤਮਾਨ ਵਿੱਚ, 37,916 ਐਕਟਿਵ ਮਾਮਲੇ ਹਨ, ਜਦਕਿ 16,539 ਕੋਵਿਡ-19 ਪੌਜ਼ੀਟਿਵ ਮਰੀਜ਼ ਠੀਕ ਹੋ ਗਏ ਹਨ। ਮਹਾਰਾਸ਼ਟਰਾਂ ਵਿੱਚ ਸਭ ਤੋਂ ਜ਼ਿਆਦਾ 18,120 ਮਾਮਲੇ ਹਨ, ਇਸ ਤੋਂ ਬਾਅਦ ਗੁਜਰਾਤ ਵਿੱਚ 7,013 ਮਾਮਲੇ ਤੇ ਦਿੱਲੀ ਵਿੱਚ 5,980 ਮਾਮਲੇ ਹਨ।

ABOUT THE AUTHOR

...view details