ਪੰਜਾਬ

punjab

ETV Bharat / sitara

ਮੇਰੀ ਮਾਂ ਨੇ 'ਸੁਪਰ 30' ਫ਼ਿਲਮ ਸਿਨੇਮਾਘਰ 9 ਵਾਰ ਦੇਖੀ: ਰਿਤਿਕ ਰੋਸ਼ਨ - hrithik roshan mother watched super 30 9 times in theatre

ਅਦਾਕਾਰ ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਨੇ ਬਾਕਸ ਆਫਿਸ 'ਤੇ ਕਾਫ਼ੀ ਧਮਾਲਾ ਪਾਇਆ ਹੈ। ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਇਸ ਫ਼ਿਲਮ ਨੂੰ 9 ਵਾਰ ਥੀਏਟਰ ਵਿੱਚ ਵੇਖਿਆ ਹੈ।

ਫ਼ੋਟੋ

By

Published : Nov 16, 2019, 11:28 AM IST

ਮੁੰਬਈ: ਬਾਲੀਵੁੱਡ ਸੁਪਰਸਟਾਰ ਰਿਤਿਕ ਰੌਸ਼ਨ ਅਤੇ ਗਣਿਤ ਵਿਗਿਆਨੀ ਆਨੰਦ ਕੁਮਾਰ ਨੇ ਫ਼ਿਲਮ 'ਸੁਪਰ 30' ਦੀ ਸਫ਼ਲਤਾ ਦਾ ਇਕੱਠਿਆਂ ਜਸ਼ਨ ਮਨਾਇਆ। ਆਨੰਦ ਕੁਮਾਰ ਦੀ ਬਾਇਓਪਿਕ ਜੁਲਾਈ ਵਿੱਚ ਜਾਰੀ ਕੀਤੀ ਗਈ ਸੀ। ਇਸ ਫ਼ਿਲਮ ਵਿੱਚ ਰਿਤਿਕ ਰੌਸ਼ਨ ਨੇ ਆਨੰਦ ਕੁਮਾਰ ਦਾ ਕਿਰਦਾਰ ਨਿਭਾਇਆ ਸੀ।

ਹੋਰ ਪੜ੍ਹੋ: ਕਰਨ ਜੌਹਰ ਨੇ ਰੱਖੀ ਕੈਟੀ ਪਰੀ ਲਈ ਪਾਰਟੀ, ਸ਼ਾਮਿਲ ਹੋਏ ਸਿਤਾਰੇ

ਬਾਕਸ ਆਫਿਸ 'ਤੇ ਫ਼ਿਲਮ ਦੀ ਸਫਲਤਾ ਤੋਂ ਖੁਸ਼ ਹੋ ਕੇ ਰਿਤਿਕ ਨੇ ਕਿਹਾ,' ਇੱਕ ਖੁਸ਼ਨੁਮਾ ਸ਼ਾਮ।' ਮੇਰੀ ਮਾਂ ਨੇ ਥੀਏਟਰ ਵਿੱਚ ਨੌਂ ਵਾਰ ‘ਸੁਪਰ 30’ ਵੇਖੀ , ਪਰ ਉਨ੍ਹਾਂ ਨੂੰ ਕਦੇ ਆਨੰਦ ਸਰ ਅਤੇ ਉਨ੍ਹਾਂ ਦੇ ਭਰਾ ਪ੍ਰਣਵ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਕੱਲ੍ਹ, ਅਸੀਂ ਸਾਰੇ ਇਕੱਠੇ ਬੈਠ ਅਤੇ ਇੱਕ ਮੁਸਕੁਰਾਹਟ ਨਾਲ 'ਸੁਪਰ 30' ਦੇ ਮੁਸ਼ਕਲ ਯਾਤਰਾ ਨੂੰ ਯਾਦ ਕੀਤਾ ਅਤੇ ਬਹੁਤ ਹੱਸੇ।'

ਹੋਰ ਪੜ੍ਹੋ: 3 ਅੰਡਿਆਂ ਦਾ ਬਿੱਲ 1672 ਰੁਪਏ ??

ਇਸ ਦੇ ਨਾਲ ਹੀ ਆਨੰਦ ਕੁਮਾਰ ਨੇ ਕਿਹਾ, 'ਮੈਂ ਇਸ ਕਹਾਣੀ ਨੂੰ ਲੋਕਾਂ ਦੇ ਵਿਚਕਾਰ ਲਿਆਉਣ ਲਈ ਰਿਤਿਕ ਰੋਸ਼ਨ ਅਤੇ ਸੁਪਰ 30 ਦੀ ਪੂਰੀ ਟੀਮ ਦਾ ਬਹੁਤ ਧੰਨਵਾਦੀ ਹਾਂ। ਰਿਤਿਕ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਵੀ ਹਨ। ਮੈਂ ਕਿਸੇ ਹੋਰ ਨੂੰ ਇਹ ਭੂਮਿਕਾ ਸਹੀ ਢੰਗ ਨਾਲ ਨਿਭਾਉਂਦੇ ਨਹੀਂ ਵੇਖ ਸਕਦਾ ਸੀ। ਵਿਕਾਸ ਬਹਿਲ ਵੱਲੋਂ ਨਿਰਦੇਸ਼ਤ, 'ਸੁਪਰ 30' ਦਾ ਨਿਰਮਾਣ ਰਿਲਾਇੰਸ ਐਂਟਰਟੇਨਮੈਂਟ, ਫੈਂਟਮ ਫ਼ਿਲਮਾਂ ਅਤੇ ਨਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ।

ABOUT THE AUTHOR

...view details