ਸਾਦਗੀ ਭਰੇ ਅੰਦਾਜ਼ 'ਚ ਮਨਾਇਆ ਹਨੀ ਸਿੰਘ ਨੇ ਜਨਮਦਿਨ - 15 march
ਸਾਦਗੀ ਭਰੇ ਅੰਦਾਜ਼ 'ਚ ਮਨਾਇਆ ਹਨੀ ਸਿੰਘ ਨੇ ਜਨਮਦਿਨ।ਇੰਸਟਾਗ੍ਰਾਮ 'ਤੇ ਕੀਤੀ ਪੋਸਟ ਸਾਂਝੀ।
ਸੋਸ਼ਲ ਮੀਡੀਆ
ਚੰਡੀਗੜ੍ਹ:ਬਾਲੀਵੁੱਡ ਅਤੇ ਪੰਜਾਬੀ ਗੀਤਾਂ 'ਚ ਕਾਮਯਾਬੀ ਦੇ ਸਿਖ਼ਰ 'ਤੇ ਪਹੁੰਚ ਚੁੱਕੇ ਹਨੀ ਸਿੰਘ ਨੇ ਆਪਣਾ ਇਸ ਵਾਰ ਦਾ ਜਨਮਦਿਨ ਬੇਹੱਦ ਹੀ ਸਾਦਗੀ ਭਰੇ ਅੰਦਾਜ਼ 'ਚ ਮਨਾਇਆ ਹੈ।
ਹਨੀ ਸਿੰਘ ਨੇ ਇਸ ਵਾਰ ਆਪਣਾ ਜਨਮਦਿਨ ਸਾਦਗੀ ਭਰੇ ਅੰਦਾਜ਼ 'ਚ ਆਪਣੇ ਘਰ ਸੈਲੀਬ੍ਰੇਟ ਕੀਤਾ ਹੈ।ਇਸ ਮੌਕੇ ਹਨੀ ਸਿੰਘ ਦੀ ਗ੍ਰੇਮੀ ਅਵਾਰਡ ਦੀ ਦੀਵਾਨਗੀ ਦੇਖਣ ਨੂੰ ਮਿਲੀ।ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਜਨਮਦਿਨ ਦਾ ਕੇਕ ਗ੍ਰੇਮੀ ਅਵਾਰਡ ਦੀ ਸ਼ੇਪ 'ਚ ਕਰਵਾ ਕਿ ਕੱਟਿਆ।ਇਸ ਦੀ ਤਸਵੀਰ ਉਨ੍ਹਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਸਾਂਝੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ।ਜਿਸ ਵਿੱਚ ਉਹ ਆਪਣੇ ਫੈਂਨਜ਼ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਹਨ।