ਮੁੰਬਈ: ਰਿਐਲਟੀ ਸ਼ੋਅ ਬਿੱਗ-ਬੌਸ 13 ਦੇ ਕੰਟੈਂਸਟੈਂਟ ਅਸੀਮ ਰਿਆਜ਼ ਦੀ ਫੈਨ ਫੌਲਇੰਗ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸ਼ੋਅ ਦੇ ਫਿਨਾਲੇ ਵਿੱਚ ਸਿਰਫ਼ 10 ਦਿਨ ਹੀ ਬਚੇ ਹਨ। ਇਸੇ ਦੌਰਾਨ WWE ਦੇ ਰੇੈਸਲਰ ਤੇ ਮਸ਼ਹੂਰ ਸੈਲਿਬ੍ਰਿਟੀ ਜੌਨ ਸੀਨਾ ਨੇ ਅਸੀਮ ਦੀ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ, ਜਿਸ ਨੂੰ ਦੇਖ ਲੋਕ ਅੰਦਾਜ਼ਾ ਲੱਗਾ ਰਹੇ ਹਨ ਕਿ ਜੌਨ ਰਿਆਜ਼ ਨੂੰ ਸਪੋਰਟ ਕਰ ਰਹੇ ਹਨ।
ਹੋਰ ਪੜ੍ਹੋ: ਬਿੱਗ-ਬੌਸ ਉੱਤੇ ਬੋਲੀ ਤਾਪਸੀ, 'ਲੋਕ ਅਜਿਹੀ ਹਿੰਸਾ ਵਾਲੇ ਸ਼ੋਅ ਨੂੰ ਪਸੰਦ ਕਿਵੇਂ ਕਰ ਸਕਦੇ ਹਨ?'
ਹਾਲਾਂਕਿ ਉਨ੍ਹਾਂ ਨੇ ਤਸਵੀਰ ਨਾਲ ਕੋਈ ਕੈਪਸ਼ਨ ਨਹੀਂ ਦਿੱਤਾ ਹੈ। ਪਰ ਪੋਸਟ ਨੂੰ ਦੇਖ ਕੇ ਅਸੀਮ ਦੇ ਫੈਨਸ ਕਾਫ਼ੀ ਖ਼ੁਸ਼ ਹੋ ਗਏ। ਇਸ ਤੋਂ ਪਹਿਲਾ ਜੌਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਤਸਵੀਰ ਦੀ ਕੈਪਸ਼ਨ ਪੋਸਟ ਕਰਨ ਦਾ ਕੋਈ ਮਕਸਦ ਨਹੀਂ ਹੁੰਦਾ ਹੈ।