ਮੁੰਬਈ: ਕੁਝ ਦਿਨ ਪਹਿਲਾਂ ਇੰਡੀਅਨ ਆਈਡਲ ਦੇ ਜੱਜ ਅਨੂ ਮਲਿਕ ਨੇ ਇਸ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਹੁਣ ਹਿਮੇਸ਼ ਰੇਸ਼ਮਿਆ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ ਹੈ। ਦਰਅਸਲ ਅਨੂ ਮਲਿਕ ਕਾਫ਼ੀ ਵਿਵਾਦ ਵਿੱਚ ਘਿਰ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ।
ਹੋਰ ਪੜ੍ਹੋ: ਭਾਰਤ ਵਿੱਚ ਯੂਐਸਏ ਤੋਂ ਇੱਕ ਦਿਨ ਪਹਿਲਾ ਹੋਵੇਗੀ ਰਿਲੀਜ਼ ਫ਼ਿਲਮ 'ਬਲੈਕ ਵਿਡੋ'
ਹਾਲਾਂਕਿ, ਅਨੂੰ ਮਲਿਕ ਨੇ ਦਾਅਵਾ ਕੀਤਾ ਕਿ ਉਹ ਤਿੰਨ ਹਫ਼ਤਿਆਂ ਦੀ ਛੁੱਟੀ 'ਤੇ ਜਾ ਰਹੇ ਹਨ ਅਤੇ ਹਿਮੇਸ਼ ਰੇਸ਼ਮਿਆ ਸ਼ੋਅ ਵਿੱਚ ਉਨ੍ਹਾਂ ਦੀ ਜਗ੍ਹਾ ਲੈਣਗੇ। ਹੁਣ ਇਂਝ ਲੱਗ ਰਿਹਾ ਹੈ ਕਿ, ਅਨੂ ਮਲਿਕ ਦੀ ਇਸ ਸ਼ੋਅ ਵਿੱਚ ਵਾਪਸੀ ਮੁਸ਼ਕਲ ਹੈ। ਇਸ ਵਿਵਾਦ 'ਤੇ ਅਨੂੰ ਮਲਿਕ ਨੇ ਖ਼ੁਦ ਇੱਕ ਉਪਨ ਲੈਟਰ ਲਿਖ ਕੇ ਆਪਣੇ 'ਤੇ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਇੰਡੀਅਨ ਆਈਡਲ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ।