ਪੰਜਾਬ

punjab

ETV Bharat / sitara

ਸਭ ਤੋਂ ਮਹਿੰਗੀ ਕਾਮੇਡੀ ਫ਼ਿਲਮ - etv bharat

'Housefull 4' ਹੁਣ ਤੱਕ ਦੀ ਸਭ ਤੋਂ ਮਹਿੰਗੀ ਕਾਮੇਡੀ ਫ਼ਿਲਮ ਬਣਨ ਜਾ ਰਹੀ ਹੈ ਇਸ ਫ਼ਿਲਮ ਦੇ ਗੀਤਾਂ ਲਈ 7 ਮਿਊਜ਼ਿਕ ਕੰਪੋਜ਼ਰ ਕੰਮ ਕਰ ਰਹੇ ਹਨ ਤੇ ਫ਼ਿਲਮ ਕਈ ਥਾਵਾਂ 'ਤੇ ਸ਼ੂਟ ਕੀਤੀ ਜਾ ਰਹੀ ਹੈ।

ਫ਼ੋਟੋ

By

Published : Aug 1, 2019, 1:02 PM IST

ਮੁਬੰਈ: 'Housefull' ਸੀਰੀਜ਼ ਦਰਸ਼ਕਾਂ ਦੀ ਸਭ ਤੋਂ ਮਨਪਸੰਦ ਲੜੀ ਰਹੀ ਹੈ। ਦਰਸ਼ਕਾਂ ਨੇ ਇਸ ਫ਼ਿਲਮ ਦੀ ਸਾਰਿਆਂ ਸੀਰੀਜ਼ ਨੂੰ ਕਾਫ਼ੀ ਪਿਆਰ ਦਿੱਤਾ ਸੀ ਅਤੇ ਬਾਕਸ ਆਫਿਸ 'ਤੇ ਵੀ ਸਫਲਤਾ ਪ੍ਰਾਪਤ ਕੀਤੀ ਸੀ।
ਮੀਡੀਆ ਰਿਪੋਰਟਾਂ ਅਨੁਸਾਰ,‘Housefull 4’ ਬਾਲੀਵੁੱਡ ਦੀ ਸਭ ਤੋਂ ਵੱਡੀ ਬਜਟ ਕਾਮੇਡੀ ਫ਼ਿਲਮ ਹੋਵੇਗੀ। ਸਰੋਤਾਂ ਦੇ ਅਨੁਸਾਰ, ਫ਼ਿਲਮ ਦੀ ਸਟਾਰਕਾਸਟ ਕਾਫ਼ੀ ਵੱਡੀ ਹੈ। ਦੱਸ ਦੇਈਏ ਕਿ ਫ਼ਿਲਮ ਦਾ ਨਿਰਦੇਸ਼ਨ ਪਹਿਲਾ ਸਾਜਿਦ ਖ਼ਾਨ ਨੇ ਕਰ ਰਹੇ ਸੀ, ਪਰ ਹੁਣ ਫ਼ਿਲਮ ਦਾ ਨਿਰਦੇਸ਼ਨ ਫਰਹਾਦ ਸੰਮੀ ਦੁਆਰਾ ਕੀਤਾ ਜਾ ਰਿਹਾ ਹੈ।

ਸੂਤਰ ਨੇ ਅੱਗੇ ਕਿਹਾ ਕਿ ਇਹ ਕਾਮੇਡੀ ਫ਼ਿਲਮ ਪੁਨਰ ਜਨਮ 'ਤੇ ਅਧਾਰਤ ਹੈ। ਫ਼ਿਲਮ ਦੇ ਲਈ ਦੋ ਵਾਰ ਸਿਨੇਮੇਗ੍ਰਾਫਿਸਟ ਦਾ ਕੰਮ ਕੀਤਾ ਜਾ ਰਿਹਾ ਹੈ, ਜੋ 16 ਵੀਂ ਅਤੇ 21 ਵੀਂ ਸਦੀਂ ਨੂੰ ਦਰਸਾਉਂਣਗੇ।
ਇਸਦੇ ਇਲਾਵਾ ਫ਼ਿਲਮ ਦੇ ਗੀਤਾਂ ਲਈ ਵੀ 7 ਮਿਊਜ਼ਿਕ ਕੰਪੋਜ਼ਰ ਕੰਮ ਕਰ ਰਹੇ ਹਨ ਅਤੇ ਇਸ ਨੂੰ ਕਈ ਥਾਵਾਂ 'ਤੇ ਸ਼ੂਟ ਕੀਤਾ ਜਾ ਰਿਹਾ ਹੈ। ਇਸੇ ਕਰਕੇ ਇਹ ਹੁਣ ਤੱਕ ਦੀ ਸਭ ਤੋਂ ਮਹਿੰਗੀ ਕਾਮੇਡੀ ਫ਼ਿਲਮ ਬਣ ਰਹੀ ਹੈ।

ਦੱਸ ਦੇਈਏ ਕਿ ਇਸ, ਫ਼ਿਲਮ ਵਿੱਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨ, ਕ੍ਰਿਤੀ ਖਰਬੰਦਾ, ਪੂਜਾ ਹੇਗੜੇ, ਰਾਣਾ ਡੱਗਗੁਬਾਤੀ, ਬੋਮਨ ਇਰਾਨੀ ਅਤੇ ਨਵਾਜ਼ੂਦੀਨ ਸਿੱਦੀਕੀ ਅਦਾਕਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਤੇ ਇਹ ਫ਼ਿਲਮ ਜਲਦ ਸਿਨੇਮਾ ਘਰਾਂ ਤੇ ਦਸਤਕ ਦੇਵੇਗੀ।

ABOUT THE AUTHOR

...view details