ਪੰਜਾਬ

punjab

ETV Bharat / sitara

ਬੋਨੀ ਕਪੂਰ ਨੂੰ ਹਾਈ ਕੋਰਟ ਵੱਲੋਂ ਮਿਲੀ ਵੱਡੀ ਰਾਹਤ - bollywood latest news

ਹਾਈ ਕੋਰਟ ਨੇ ਬਾਲੀਵੁੱਡ ਨਿਰਦੇਸ਼ਕ ਬੋਨੀ ਕਪੂਰ ਦੇ ਖ਼ਿਲਾਫ਼ ਦਰਜ ਕੀਤੀ ਗਈ FIR  ਰੱਦ ਕਰਨ ਦਾ ਹੁਕਮ ਦਿੱਤਾ ਹੈ। ਇਹ ਮਾਮਲਾ ਜੈਪੁਰ 'ਚ ਸੈਲੀਬ੍ਰਿਟੀ ਕ੍ਰਿਕਟ ਲੀਗ ਦੇ ਆਯੋਜਨ ਦੇ ਨਾਂਅ 'ਤੇ ਬੋਨੀ ਵੱਲੋਂ ਢਾਈ ਕਰੋੜ ਦੀ ਠੱਗੀ ਦਾ ਸੀ।

ਫ਼ੋਟੋ

By

Published : Sep 21, 2019, 1:27 PM IST

ਮੁੰਬਈ: ਬਾਲੀਵੁੱਡ ਨਿਰਦੇਸ਼ਕ ਬੋਨੀ ਕਪੂਰ ਦੇ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਹੈ। ਸ਼ੁੱਕਰਵਾਰ ਨੂੰ ਰਾਜਸਥਾਨ ਹਾਈ ਕੋਰਟ ਨੇ ਬੋਨੀ ਕਪੂਰ ਖ਼ਿਲਾਫ਼ ਦਰਜ ਕੀਤੀ ਗਈ FIR ਰੱਦ ਕਰਨ ਦਾ ਹੁਕਮ ਦਿੱਤਾ ਹੈ। ਕੁਝ ਸਮਾਂ ਪਹਿਲਾਂ ਜੈਪੁਰ 'ਚ ਸੈਲੀਬ੍ਰਿਟੀ ਕ੍ਰਿਕਟ ਲੀਗ ਦੇ ਆਯੋਜਨ ਦੇ ਨਾਂਅ 'ਤੇ ਬੋਨੀ 'ਤੇ ਢਾਈ ਕਰੋੜ ਦੀ ਠੱਗੀ ਦਾ ਮਾਮਲਾ ਦਰਜ ਹੋਇਆ ਸੀ।

ਹੋਰ ਪੜ੍ਹੋ: ਬੋਨੀ ਕਪੂਰ ਨੇ 'ਸ਼੍ਰੀਦੇਵੀ' ਦਾ ਸੁਪਨਾ ਪੂਰਾ ਕੀਤਾ!

ਦੱਸਣਯੋਗ ਹੈ ਕਿ ਜੈਪੁਰ ਦੇ ਪ੍ਰਵੀਨ ਸ਼ਿਆਮ ਸੇਠੀ ਨੇ 17 ਜੂਨ ਨੂੰ ਪ੍ਰਤਾਪਨਗਰ ਥਾਣੇ 'ਚ ਬੋਨੀ ਕਪੂਰ ਸਣੇ 3 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਸੀ, ਜਿਸ ਵਿੱਚ ਮੁਸਤਫਾ ਰਾਜ ਅਤੇ ਪਵਨ ਜੰਗੀਦ ਦੇ ਨਾਂਅ ਵੀ ਸ਼ਾਮਲ ਸਨ ਤੇ ਬੋਨੀ ਕਪੂਰ ਨੇ ਇਸ ਨੂੰ ਰੱਦ ਕਰਨ ਲਈ ਵੱਖ ਵੱਖ ਵੱਖ ਪਟੀਸ਼ਨਾਂ ਵੀ ਦਾਇਰ ਕੀਤੀਆਂ ਸਨ।

ਇਨ੍ਹਾਂ ਪਟੀਸ਼ਨਾਂ 'ਤੇ ਬੋਨੀ ਕਪੂਰ ਦਾ ਕਹਿਣਾ ਹੈ ਕਿ, ਉਹ ਮੁਸਤਫਾ ਨੂੰ ਜਾਣਦੇ ਸੀ ਤੇ ਸਿਰਫ਼ ਉਨ੍ਹਾਂ ਦੀ ਬੇਨਤੀ 'ਤੇ ਹੀ ਪ੍ਰੈਸ ਕਾਨਫਰੰਸ 'ਚ ਸ਼ਾਮਲ ਹੋਏ ਸਨ। ਉਸ ਨੇ ਪ੍ਰਵੀਨ ਤੋਂ ਕੋਈ ਰਕਮ ਨਹੀਂ ਲਈ ਹੈ। ਇਸ ਪਟੀਸ਼ਨ 'ਤੇ ਬਹਿਸ ਪੂਰੀ ਹੋਣ ਤੋਂ ਬਾਅਦ, ਬੋਨੀ ਕਪੂਰ ਖ਼ਿਲਾਫ਼ ਦਰਜ ਕੀਤੀ ਗਈ FIR ਨੂੰ ਰੱਦ ਕਰਨ ਦੇ ਆਦੇਸ਼ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਮੁਸਤਫਾ ਅਤੇ ਪਵਨ ਜੰਗੀਦ ਖ਼ਿਲਾਫ਼ ਦਰਜ ਕੀਤੀ ਗਈ FIR ਨੂੰ ਵੀ ਰੱਦ ਨਹੀਂ ਕੀਤਾ ਗਿਆ।

ਹੋਰ ਪੜ੍ਹੋ: ਸ੍ਰੀਦੇਵੀ ਦੇ ਵੈਕਸ ਸਟੈਚੂ ਦੀ ਹੋਵੇਗੀ ਬੁੱਧਵਾਰ ਨੂੰ ਸਿੰਗਾਪੁਰ 'ਚ ਘੁੰਢ ਚੁਕਾਈ

ਹਾਲ ਹੀ ਵਿੱਚ, ਖ਼ਬਰਾਂ ਅਨੁਸਾਰ, ਬੋਨੀ ਕਪੂਰ ਬਾਲੀਵੁੱਡ ਫ਼ਿਲਮ 'ਪਿੰਕ' ਅਤੇ ਫ਼ਿਲਮ 'ਬਦਾਈ ਹੋ' ਦਾ ਸਾਊਥ ਰੀਮੇਕ ਬਣਾਉਣ ਜਾ ਰਹੇ ਹਨ। ਫ਼ਿਲਹਾਲ ਫ਼ਿਲਮ ਦੀ ਸਟਾਰ ਕਾਸਟ ਦਾ ਖ਼ੁਲਾਸਾ ਨਹੀਂ ਹੋਇਆ ਹੈ। ਫ਼ਿਲਮ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ।

ABOUT THE AUTHOR

...view details