ਮੁੰਬਈ: ਬਾਲੀਵੁੱਡ ਕਪਲ ਆਯੂਸ਼ਮਾਨ ਖੁਰਾਨਾ ਤੇ ਤਾਹਿਰਾ ਕਸ਼ਯਪ ਦੀ ਬੇਟੀ ਵਰੂਸ਼ਕਾ ਦਾ ਸੋਮਵਾਰ ਨੂੰ ਜਨਮਦਿਨ ਸੀ। ਆਯੂਸ਼ਮਾਨ ਤੇ ਤਾਹਿਰਾ ਆਪਣੀ ਬੇਟੀ ਲਈ ਕੁਆਰੰਟੀਨ ਦੇ ਦੌਰਾਨ ਘਰ ਉੱਤੇ ਹੀ ਇੱਕ ਪਾਰਟੀ ਦਾ ਆਯੋਜਨ ਕੀਤਾ ਹੈ।
ਜਨਮਦਿਨ ਦੇ ਸਾਰੇ ਸਮਾਨ ਦੀ ਤਿਆਰੀ ਆਯੂਸ਼ਮਾਨ ਤੇ ਤਾਹਿਰਾ ਨੇ ਖ਼ੁਦ ਆਪਣੇ ਘਰ ਵਿੱਚ ਮੌਜੂਦ ਸਮਾਨ ਨਾਲ ਕੀਤੀ ਹੈ।
ਤਾਹਿਰਾ ਨੇ ਕਿਹਾ,"ਅਸੀਂ ਪਿਛਲੇ 10 ਦਿਨਾਂ ਤੋਂ ਜਨਮਦਿਨ ਦੀਆਂ ਤਿਆਰੀਆਂ ਕਰ ਰਹੇ ਸੀ। ਕਿਉਂਕਿ ਬਜ਼ਾਰ ਵਿੱਚੋਂ ਗੁਬਾਰੇ ਜਾ ਸਟੀਮਰ ਉਪਲੱਬਧ ਨਹੀਂ ਸੀ, ਇਸ ਲਈ ਘਰ 'ਤੇ ਹੀ ਸਜਾਵਟ ਦਾ ਸਮਾਨ ਬਣਾਉਣਾ ਸ਼ੁਰੂ ਕੀਤਾ। ਅਖ਼ਬਾਰਾਂ ਤੇ ਪੇਪਰ ਸ਼ੀਟ ਨੂੰ ਰੀਸਾਈਕਲ ਕਰਕੇ ਇਹ ਸਜਾਵਟ ਦਾ ਸਮਾਨ ਤਿਆਰ ਕੀਤਾ ਗਿਆ ਹੈ, ਜਿਸ ਨਾਲ ਸਾਨੂੰ ਕਾਫ਼ੀ ਖੁਸ਼ੀ ਮਿਲੀ ਹੈ।"
ਉਨ੍ਹਾਂ ਅੱਗੇ ਕਿਹਾ,"ਮੈਂ 6 ਛੋਟੇ ਕੇਕ ਬਣਾ ਰਹੀ ਹਾਂ। ਆਯੂਸ਼ਮਾਨ ਮੇਰੀ ਬੱਚਿਆਂ ਲਈ ਟ੍ਰੈਜ਼ਰ ਹੰਟ ਬਣਾਉਣ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਨੇ ਮਨੋਰੰਜਨ ਲਈ ਮਿਊਜ਼ਿਕ ਦਾ ਵੀ ਪ੍ਰਬੰਧ ਕੀਤਾ ਹੈ। ਅਸੀਂ ਚਾਰੇ ਇਸ ਖੇਡ ਤੇ ਪਾਰਟੀ ਦਾ ਆਨੰਦ ਲੈਣ ਜਾ ਰਹੇ ਹਾਂ।"