ਪੰਜਾਬ

punjab

ETV Bharat / sitara

Happy Diwali 2019: ਅਮਿਤਾਭ ਬੱਚਨ ਨੇ ਦਿਵਾਲੀ ਮੌਕੇ ਦਿੱਤੀ ਵਧਾਈ - amitabh bachchan diwali special

ਦੀਵਾਲੀ ਦੇ ਸ਼ੁੱਭ ਦਿਨ 'ਤੇ ਸੁਪਰਸਟਾਰ ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੀਵਾਲੀ ਦੇ ਜਸ਼ਨ ਦੀਆਂ ਕੁੱਝ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ ਅਤੇ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ ਹਨ।

ਫ਼ੋਟੋ

By

Published : Oct 27, 2019, 4:59 PM IST

ਮੁੰਬਈ : ਬਾਲੀਵੁੱਡ ਇੰਡਸਟਰੀ ਦੇ ਮੈਗਾਸਟਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਿੰਨੇ ਐਕਟਿਵ ਰਹਿੰਦੇ ਹਨ, ਇਹ ਗੱਲ ਕਿਸੇ ਤੋਂ ਵੀ ਛੁਪੀ ਨਹੀਂ ਹੈ। ਕੋਈ ਵੀ ਦਿਨ-ਤਿਓਹਾਰ ਜਾਂ ਹੋਰ ਕੋਈ ਮੌਕਾ ਹੋਵੇ, ਅਮਿਤਾਭ ਬੱਚਨ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।

ਦੀਵਾਲੀ ਦੇ ਸ਼ੁੱਭ ਮੌਕੇ 'ਤੇ ਸੁਪਰਸਟਾਰ ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੀਵਾਲੀ ਦੇ ਜਸ਼ਨ ਦੀਆਂ ਕੁਝ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ ਅਤੇ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ।

ਹੋਰ ਪੜ੍ਹੋ: ਪੰਜਾਬੀ ਹਾਸੋ-ਹੀਣਾ ਨਾਟਕ ਟੋਟਲ ਸਿਆਪਾ ਦਾ ਹੋਇਆ 35ਵਾਂ ਮੰਚਨ

ਤਿਉਹਾਰਾਂ ਪ੍ਰਤੀ ਅਮਿਤਾਭ ਬੱਚਨ ਦਾ ਉਤਸ਼ਾਹ ਦਿਵਾਲੀ ਦੇ ਜਸ਼ਨਾਂ ਦੀਆਂ ਤਸਵੀਰਾਂ ਵਿੱਚ ਸਾਫ਼ ਦਿਖਾਈ ਦਿੰਦਾ ਹੈ। ਇੱਕ ਫ਼ੋਟੋ ਵਿੱਚ ਅਮਿਤਾਭ ਬੱਚਨ ਇੱਕ ਛੋਟੀ ਕੁੜੀ ਨਾਲ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾ ਕੇ, ਫੁੱਲਝੜੀਆਂ ਚਲਾ ਰਹੇ ਹਨ। ਇਸ ਛੋਟੀ ਲੜਕੀ ਨੂੰ ਸ਼ਵੇਤਾ ਬੱਚਨ ਕਿਹਾ ਜਾ ਰਿਹਾ ਹੈ, ਜਦ ਕਿ ਦੂਜੀ ਤਸਵੀਰ ਵਿੱਚ ਅਮਿਤਾਭ ਬੱਚਨ ਜਯਾ ਬੱਚਨ ਨਾਲ ਪਟਾਕੇ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਦੀਵਾਲੀ ਦੀ ਇੱਕ ਅਣਕਿਆਸੀ ਫ਼ੋਟੋ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਲਈ ਵਧਾਈ ਵੀ ਦਿੱਤੀ ਹੈ। ਅਮਿਤਾਭ ਨੇ ਫ਼ੋਟੋ ਦੇ ਕੈਪਸ਼ਨ 'ਚ ਲਿਖਿਆ, 'Diwali greetings to all .. peace prosperity and fulfilment'.

ਰਿਪੋਰਟ ਦੇ ਅਨੁਸਾਰ ਲਗਭਗ ਦੋ ਸਾਲਾਂ ਬਾਅਦ ਬੱਚਨ ਪਰਿਵਾਰ ਉਨ੍ਹਾਂ ਦੇ ਜੁਹੂ ਘਰ 'ਤੇ ਦੀਵਾਲੀ ਦੀ ਪਾਰਟੀ ਦੇਣ ਜਾ ਰਹੇ ਹਨ। ਹਰ ਕੋਈ ਬੇ-ਸਬਰੀ ਨਾਲ ਇਸ ਪਾਰਟੀ ਦਾ ਇੰਤਜ਼ਾਰ ਕਰ ਰਿਹਾ ਹੈ।

ਇਸ ਖ਼ਬਰ ਦੇ ਨਾਲ ਹੀ ਫ਼ਿਲਮ-ਫੇਅਰ ਨੇ ਇਸ ਦੀਵਾਲੀ ਪਾਰਟੀ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਜਿਸ ਵਿੱਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਨਾਂਅ ਸ਼ਾਮਲ ਹਨ।

ਹੋਰ ਪੜ੍ਹੋ: Bigg Boss 13: ਸਲਮਾਨ ਨੇ ਸ਼ੈਫਾਲੀ, ਪਾਰਸ ਅਤੇ ਸਿਧਾਰਥ ਡੇ ਦੀ ਲਗਾਈ ਕਲਾਸ

ਪਿਛਲੇ 2 ਸਾਲਾਂ ਵਿੱਚ, ਬੱਚਨ ਪਰਿਵਾਰ ਦੇ ਘਰ ਦੀਵਾਲੀ ਦੀ ਕੋਈ ਪਾਰਟੀ ਨਹੀਂ ਹੋਈ ਹੈ। ਐਸ਼ਵਰਿਆ ਰਾਏ ਬੱਚਨ ਦੇ ਪਿਤਾ ਦੀ ਸਾਲ 2017 ਵਿੱਚ ਮੌਤ ਹੋ ਗਈ ਸੀ ਅਤੇ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਨੇ ਪਿਛਲੇ ਸਾਲ ਆਖ਼ਰੀ ਸਾਂਹ ਲਿਆ ਸੀ। ਇੰਨ੍ਹਾਂ ਕਾਰਨਾਂ ਕਰਕੇ, ਬੱਚਨ ਪਰਿਵਾਰ ਵਿੱਚ ਦੀਵਾਲੀ ਪਾਰਟੀ ਨਹੀਂ ਰੱਖੀ ਗਈ ਸੀ।

ABOUT THE AUTHOR

...view details