ਪੰਜਾਬ

punjab

ETV Bharat / sitara

ਫੈਨਜ਼ ਦੇ ਰਹੇ ਨੇ ਹਰੀਸ਼ ਵਰਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ - Social media

ਅਦਾਕਾਰ ਤੇ ਗੀਤਕਾਰ ਹਰੀਸ਼ ਵਰਮਾ ਦਾ ਅੱਜ ਜਨਮ ਦਿਨ (Birthday) ਹੈ। ਹਰੀਸ਼ ਵਰਮਾ ਦਾ ਜਨਮ 11 ਅਕਤੂਬਰ 1982 ਨੂੰ ਹੋਇਆ ਸੀ। ਉਨ੍ਹਾਂ ਨੇ 2010 ਵਿੱਚ ਪੰਜਾਬੀ ਫਿਲਮ ਪੰਜਾਬਣ ਤੋਂ ਫਿਲਮ ਜਗਤ ਵਿੱਚ ਆਪਣੀ ਐਂਟਰੀ ਕੀਤੀ ਸੀ।

ਫੈਨਜ਼ ਦੇ ਰਹੇ ਨੇ ਹਰੀਸ਼ ਵਰਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ
ਫੈਨਜ਼ ਦੇ ਰਹੇ ਨੇ ਹਰੀਸ਼ ਵਰਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ

By

Published : Oct 11, 2021, 10:14 AM IST

ਚੰਡੀਗੜ੍ਹ:ਪੰਜਾਬੀ ਤੇ ਹਿੰਦੀ ਫਿਲਮਾਂ (Punjabi and Hindi films) ਵਿੱਚ ਕੰਮ ਕਰਕੇ ਆਪਣੇ ਨਾਮ ਦੇ ਲੋਹਾ ਮਨਾਉਣ ਵਾਲੇ ਹਰੀਸ਼ ਵਰਮਾ ਦਾ ਅੱਜ ਜਨਮ ਦਿਨ (Birthday) ਹੈ। ਹਰੀਸ਼ ਵਰਮਾ ਦਾ ਜਨਮ 11 ਅਕਤੂਬਰ 1982 ਨੂੰ ਹੋਇਆ ਸੀ। ਹਰੀਸ਼ ਵਰਮਾ ਨੇ 2010 ਵਿੱਚ ਪੰਜਾਬੀ ਫਿਲਮ ਪੰਜਾਬਣ ਵਿੱਚ ਨਜ਼ਰ ਆਏ ਸਨ। ਜੋ ਕਾਫ਼ੀ ਸੁਪਰ ਹਿੱਟ ਫਿਲਮ (Super hit movie) ਰਹੀ ਸੀ। ਟੈਲੀਵਿਜ਼ਨ ‘ਤੇ ਉਨ੍ਹਾਂ ਨੇ ਆਨਾ ਇਸ ਦੇਸ਼ ਲਾਡੋ ਵਿੱਚ ਵੀ ਭੂਮਿਕਾ ਨਿਭਾਈ ਸੀ। 2011 ਵਿੱਚ ਆਈ ਪੰਜਾਬੀ ਫਿਲਮ ਯਾਰ ਅਣਮੁੱਲੇ ‘ਚ ਹਰੀਸ਼ ਵਰਮਾ ਨੇ ਜੱਟ ਟਿੰਕਾ (Jatt Tinka) ਦਾ ਰੋਲ ਨਿਭਾਇਆ ਸੀ ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ।

2011 ਵਿੱਚ ਆਈ ਫਿਲਮ ਯਾਰ ਅਣਮੁੱਲੇ ਵਿੱਚ ਹਰੀਸ਼ ਵਰਮਾਂ ਨੇ ਕਾਫ਼ੀ ਪ੍ਰਸਿੱਧੀ ਖੱਟੀ ਹੈ। ਇਸ ਫਿਲਮ ਵਿੱਚ ਉਹ ਇੱਕ ਪੇਂਡੂ ਜੱਟ ਦੇ ਪੁੱਤ ਦਾ ਰੋਲ ਨਿਭਾਅ ਰਹੇ ਹਨ। ਜੋ ਕਿ ਪੜਨ ਲਈ ਪਿੰਡ ਤੋਂ ਦੂਰ ਸ਼ਹਿਰ ਵਿੱਚ ਜਾਦਾ ਹੈ।

ਇੱਕ ਪਾਸੇ ਜਿੱਥੇ ਹਰੀਸ਼ ਵਰਮਾ ਨੇ ਹਿੰਦੀ ਤੇ ਪੰਜਾਬੀ ਸਿਨਮੇ ਨੂੰ ਸੁਪਰ ਹਿੱਟ ਫਿਲਮਾਂ (Super hit movies) ਦਿੱਤੀਆਂ ਹਨ ਤਾਂ ਦੂਜੇ ਪਾਸੇ ਹਰੀਸ਼ ਵਰਮਾ ਨੇ ਆਪਣੀ ਆਵਾਜ਼ ਵਿੱਚ ਕਾਫ਼ੀ ਹਿੱਟ ਗੀਤ (song) ਵੀ ਦਿੱਤੇ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਜ਼ ਨੇ ਕਾਫ਼ੀ ਪਸੰਦ ਵੀ ਕੀਤਾ ਹੈ।

ਹਰੀਸ਼ ਵਰਮਾ ਹੁਣ ਤੱਕ ਪੰਜਾਬੀ ਸਿਨਮੇ ਵਿੱਚ 15 ਦੇ ਕਰੀਬ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਅਕਸਰ ਹੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਕੰਮ ਨੂੰ ਬਹੁਤ ਪਸੰਦ ਵੀ ਕਰਦੇ ਹਨ, ਜਿਸ ਲਈ ਉਹ ਆਪਣੇ ਫੈਨਜ਼ ਲਈ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ। ਇਸ ਬਾਰੇ ਉਨ੍ਹਾਂ ਨੇ ਕਈ ਵਾਰ ਆਪਣੇ ਸੋਸ਼ਲ ਮੀਡੀਆ (Social media) ‘ਤੇ ਵੀਡੀਓ ਪਾ ਕੇ ਜਾਣਕਾਰੀ ਵੀ ਦਿੱਤੀ ਹੈ।

ਇਹ ਵੀ ਪੜ੍ਹੋ:Birthday Special: 43ਵਾਂ ਜਨਮਦਿਨ ਮਨਾ ਰਹੇ ਪੰਜਾਬੀ ਗਾਇਕ ਗੀਤਾ ਜ਼ੈਲਦਾਰ

ABOUT THE AUTHOR

...view details