ਚੰਡੀਗੜ੍ਹ: ਤਾਪਸੀ ਪੰਨੂੰ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ, ਜੋ ਕਿ ਦੱਖਣੀ ਭਾਰਤੀ ਫਿਲਮ ਅਤੇ ਬਾਲੀਵੁੱਡ ਵਿੱਚ ਕੰਮ ਕਰ ਰਹੀ ਹੈ। ਤਾਪਸੀ ਨੇ ਅਦਾਕਾਰਾ ਬਣਨ ਤੋਂ ਪਹਿਲਾ ਸੋਫਟਵੇਅਰ ਦਾ ਕੰਮ ਵੀ ਕੀਤਾ ਅਤੇ ਇਸ ਨੂੰ ਮਾਡਲਿੰਗ ਦੌਰਾਨ ਵੀ ਜਾਰੀ ਰਖਿਆ। ਤਾਪਸੀ ਮੁੱਖ ਤੌਰ 'ਤੇ ਹਿੰਦੀ, ਤੇਲਗੂ ਅਤੇ ਤਾਮਿਲ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਸ ਦੀ ਪ੍ਰਸਿੱਧੀ ਵਿੱਚ ਇੱਕ ਫਿਲਮਫੇਅਰ ਅਵਾਰਡ ਸ਼ਾਮਲ ਹੈ ਅਤੇ ਉਹ 2018 ਵਿੱਚ ਫੋਰਬਸ ਇੰਡੀਆ ਦੀ 100 ਸੇਲਿਬ੍ਰਿਟੀ ਦੀ ਸੂਚੀ ਵਿੱਚ ਦਿਖਾਈ ਦਿੱਤੀ।
ਜਨਮ ਦਿਨ ਮੁਬਾਰਕ ਤਾਪਸੀ ਪੰਨੂੰ - "ਆਦੂਕਲਮ"
ਪੰਨੂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2010 ਵਿੱਚ ਤੇਲਗੂ ਫ਼ਿਲਮ "ਝੁੰਮੰਡੀ ਨਾਦਮ" ਨਾਲ ਕੀਤੀ ਅਤੇ ਫਿਰ 2011 ਦੀਆਂ "ਆਦੂਕਲਮ", "ਵਾਸਦਾਦੂ ਨਾ ਰਾਜੂ" ਅਤੇ "ਮਿਸਟਰ ਪਰਫੈਕਟ" ਵਿੱਚ ਅਭਿਨੈ ਕੀਤਾ। 2013 ਵਿੱਚ, ਉਹ ਤਾਮਿਲ ਫਿਲਮ "ਅਰ੍ਰਮਬਾਮ" ਵਿੱਚ ਦਿਖਾਈ ਦਿੱਤੀ ਅਤੇ ਸਫ਼ਲ ਕਾਮੇਡੀ "ਚਸ਼ਮੇ ਬੱਦੂਰ" ਨਾਲ ਹਿੰਦੀ ਫ਼ਿਲਮ ਦੀ ਸ਼ੁਰੂਆਤ ਕੀਤੀ।
ਇਹ ਵੀ ਪੜੋ:HAPPY BIRTHDAY ਸੁਰਵੀਨ ਚਾਵਲਾ
ਪੰਨੂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2010 ਵਿੱਚ ਤੇਲਗੂ ਫ਼ਿਲਮ "ਝੁੰਮੰਡੀ ਨਾਦਮ" ਨਾਲ ਕੀਤੀ ਅਤੇ ਫਿਰ 2011 ਦੀਆਂ "ਆਦੂਕਲਮ", "ਵਾਸਦਾਦੂ ਨਾ ਰਾਜੂ" ਅਤੇ "ਮਿਸਟਰ ਪਰਫੈਕਟ" ਵਿੱਚ ਅਭਿਨੈ ਕੀਤਾ। 2013 ਵਿੱਚ, ਉਹ ਤਾਮਿਲ ਫਿਲਮ "ਅਰ੍ਰਮਬਾਮ" ਵਿੱਚ ਦਿਖਾਈ ਦਿੱਤੀ ਅਤੇ ਸਫ਼ਲ ਕਾਮੇਡੀ "ਚਸ਼ਮੇ ਬੱਦੂਰ" ਨਾਲ ਹਿੰਦੀ ਫ਼ਿਲਮ ਦੀ ਸ਼ੁਰੂਆਤ ਕੀਤੀ। ਉਸ ਨੇ ਵਪਾਰਕ ਤੌਰ 'ਤੇ ਕਈ ਸਫ਼ਲ ਹਿੰਦੀ ਫਿਲਮਾਂ 'ਚ ਅਭਿਨੈ ਕੀਤਾ, ਜਿਸ ਵਿੱਚ ਕੋਰਟ ਰੂਮ ਡਰਾਮਾ ਪਿੰਕ (2016), ਜੰਗੀ ਡਰਾਮਾ "ਦਿ ਗਾਜ਼ੀ ਅਟੈਕ" (2017), ਐਕਸ਼ਨ ਕਾਮੇਡੀ "ਜੁੜਵਾ 2" (2017), ਰਹੱਸਮਈ ਥ੍ਰਿਲਰ "ਬਦਲਾ" (2019) ਅਤੇ "ਸਪੇਸ" ਡਰਾਮਾ ਮਿਸ਼ਨ ਮੰਗਲ (2019) ਸ਼ਾਮਲ ਹਨ। ਬਾਇਓਪਿਕ 'ਸਾਂਡ ਕੀ ਆਂਖ' (2019) ਵਿੱਚ ਸੈਪਟੇਜਰੇਨੀਅਰ ਸ਼ਾਰਪਸ਼ੂਟਰ ਪ੍ਰਕਾਸ਼ੀ ਤੋਮਰ ਨੂੰ ਦਰਸਾਉਣ ਲਈ, ਉਸ ਨੇ ਸਰਬੋਤਮ ਅਭਿਨੇਤਰੀ ਦਾ ਫ਼ਿਲਮਫੇਅਰ ਆਲੋਚਕ ਪੁਰਸਕਾਰ ਜਿੱਤਿਆ