ਹੈਦਰਾਬਾਦ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 2 ਮਾਰਚ 1990 ਨੂੰ ਮੁੰਬਈ ਸ਼ਹਿਰ 'ਚ ਹੋਇਆ ਸੀ। ਟਾਈਗਰ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜੈਕੀ ਸ਼ਰਾਫ ਅਤੇ ਫਿਲਮ ਨਿਰਮਾਤਾ ਆਏਸ਼ਾ ਦੱਤ ਦੇ ਬੇਟੇ ਹਨ।
ਅਦਾਕਾਰ ਟਾਈਗਰ ਨੇ 'ਹੀਰੋਪੰਤੀ', 'ਬਾਗੀ' ਅਤੇ 'ਵਾਰ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਅਦਾਕਾਰ ਦੇ ਜਨਮਦਿਨ ਦੇ ਮੌਕੇ 'ਤੇ, ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ
ਜੈ ਹੇਮੰਤ ਤੋਂ ਬਣੇ ਟਾਈਗਰ ਸ਼ਰਾਫ਼
ਟਾਈਗਰ ਦਾ ਅਸਲੀ ਨਾਂਅ ਟਾਈਗਰ ਨਹੀਂ ਬਲਕਿ ਜੈ ਹੇਮੰਤ ਸ਼ਰਾਫ ਹੈ। ਅਸਲ 'ਚ ਬਚਪਨ 'ਚ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਟਾਈਗਰ ਕਹਿ ਕੇ ਬੁਲਾਉਂਦੇ ਸਨ, ਇਸ ਲਈ ਉਨ੍ਹਾਂ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਆਪਣਾ ਨਾਂਅ ਜੈ ਹੇਮੰਤ ਤੋਂ ਬਦਲ ਕੇ ਟਾਈਗਰ ਸ਼ਰਾਫ ਰੱਖ ਲਿਆ।
ਅਦਾਕਾਰੀ ਲਈ ਛੱਡੀ ਪੜ੍ਹਾਈ
ਟਾਈਗਰ ਨੇ ਆਪਣੀ ਸਕੂਲੀ ਪੜ੍ਹਾਈ 'ਅਮਰੀਕਨ ਸਕੂਲ ਆਫ ਬਾਂਬੇ' ਤੋਂ ਕੀਤੀ। ਅਦਾਕਾਰੀ ਲਈ ਟਾਈਗਰ ਨੇ ਆਪਣੀ ਪੜ੍ਹਾਈ ਛੱਡ ਦਿੱਤੀ। ਟਾਈਗਰ ਦੀ ਉੱਚ ਯੋਗਤਾ ਸਿਰਫ਼ 12ਵੀਂ ਤੱਕ ਹੈ।
ਇਹ ਵੀ ਪੜ੍ਹੋ:ਮਾਲਦੀਵ ਦੀਆਂ ਛੁੱਟੀਆਂ ਦਾ ਆਨੰਦ ਲੈਂਦੀ ਹੋਈ ਰਕੁਲ ਪ੍ਰੀਤ, ਦੇਖੋ ਵੀਡੀਓ
ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ
ਹੁਣ ਤੱਕ 9 ਫਿਲਮਾਂ 'ਚ ਨਜ਼ਰ ਆ ਚੁੱਕੇ ਟਾਈਗਰ ਨੇ ਸਾਜਿਦ ਨਾਡਿਆਡਵਾਲਾ ਦੀ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਕ੍ਰਿਤੀ ਸੈਨਨ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਬਾਗੀ', 'ਏ ਫਲਾਇੰਗ ਜੱਟ', 'ਮੁੰਨਾ ਮਾਈਕਲ' ਅਤੇ 'ਵਾਰ' ਵਰਗੀਆਂ ਕਈ ਫਿਲਮਾਂ 'ਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਡਾਂਸ ਦੇ ਸ਼ੌਕੀਨ ਟਾਈਗਰ
ਫਿਟਨੈਸ ਫ੍ਰੀਕ ਟਾਈਗਰ ਨੂੰ ਡਾਂਸ ਦਾ ਬਹੁਤ ਸ਼ੌਕ ਹੈ, 'ਮਾਈਕਲ ਜੈਕਸਨ' ਅਤੇ 'ਰਿਤਿਕ ਰੋਸ਼ਨ' ਉਸ ਦੇ ਰੋਲ ਮਾਡਲ ਹਨ। ਨੌਜਵਾਨ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਾਫ਼ੀ ਹੱਦ ਤੱਕ ਫੋਲੋ ਕਰਦੇ ਹਨ।
ਤਾਈਕਵਾਂਡੋ ਵਿੱਚ ਹਾਸਲ ਹੈ ਮੁਹਾਰਤ