ਹੈਦਰਾਬਾਦ:ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਅੱਜ ਆਪਣਾ 32ਵਾਂ ਜਨਮਦਿਨ (Parineeti Chopra Birthday) ਮਨਾ ਰਹੀ ਹੈ। ਪਰਿਣੀਤੀ ਨੇ ਆਪਣੇ ਕੰਮ ਦੇ ਅਧਾਰ 'ਤੇ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਈ।
ਪਰਿਣੀਤੀ ਦਾ ਜਨਮ 22 ਅਕਤੂਬਰ 1988 ਨੂੰ ਅੰਬਾਲਾ ਵਿਖੇ ਹੋਇਆ ਸੀ। ਆਪਣੀ ਸਕੂਲੀ ਸਿੱਖਿਆ ਪੂਰੀ ਕਰਨ ਮਗਰੋਂ ਉਹ ਉੱਚ ਪੜ੍ਹਾਈ ਲਈ ਲੰਡਨ ਚਲੀ ਗਈ ਤੇ ਉਥੇ ਉਸ ਨੇ ਫਾਈਨਾਂਸ ਤੇ ਅਰਥਸ਼ਾਸਤ ਵਿੱਚ ਟ੍ਰਿਪਲ ਆਨਰਜ਼ ਕੀਤੀ। ਦੱਸਣਯੋਗ ਹੈ ਕਿ ਪਰਿਣੀਤੀ ਚੋਪੜਾ , ਬਾਲੀਵੁੱਡ ਅਦਾਕਾਰਾ ਪ੍ਰਿੰਯਕਾ ਚੋਪੜਾ ਦੀ ਚਚੇਰੀ ਭੈਣ ਹੈ।
ਰਾਣੀ ਮੁਖ਼ਰਜੀ ਦੇ ਪੀਏ ਬਣ ਕੰਮ ਕੀਤਾ।
ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾਂ ਪਰਿਣੀਤੀ ਚੋਪੜਾ ਨੇ ਪਬਲਿਕ ਰਿਲੇਸ਼ਨਸ ਵਿੱਚ ਕੰਮ ਕੀਤਾ। ਯਸ਼ਰਾਜ ਬੈਨਰ (Yash Raj Banner) ਵਿੱਚ ਕੰਮ ਕਰਦੇ ਹੋਏ, ਕੇ ਪਰਿਣੀਤੀ ਚੋਪੜਾ ਨੇ ਇੱਕ ਦਿਨ ਲਈ ਰਾਣੀ ਮੁਖਰਜੀ ਦੀ ਪੀਏ ਦੇ ਵਜੋਂ ਵੀ ਕੰਮ ਕੀਤਾ। ਪਰਿਣੀਤੀ ਦਾ ਕਹਿਣਾ ਹੈ ਕਿ ਰਾਣੀ ਪਹਿਲੀ ਵਿਅਕਤੀ ਸੀ ਜਿਸ ਨੇ ਕਿਹਾ ਕਿ ਉਸ ਨੂੰ ਬਾਲੀਵੁੱਡ ਵਿੱਚ ਆਉਣ ਦੀ ਸਲਾਹ ਦਿੱਤੀ। ਪਰਿਣੀਤੀ ਚੋਪੜਾ ਇੱਕ ਟ੍ਰੇਂਡ ਕਲਾਸੀਕਲ ਗਾਇਕਾ ਵੀ ਹੈ, ਉਸ ਨੇ ਹੁਣ ਤੱਕ ਬਾਲੀਵੁੱਡ ਵਿੱਚ ਦੋ ਗਾਣੇ ਗਾਏ ਹਨ, 'ਮਾਨਾ ਕੀ ਹਮ ਯਾਰ ਨਹੀਂ' ਅਤੇ 'ਤੇਰੀ ਮਿੱਟੀ' ਦਾ ਫੀਮੇਲ ਵਰਜ਼ਨ ਗਾਇਆ ਹੈ।