ਮੁੰਬਈ: ਅਦਾਕਾਰ ਰਿਸ਼ੀ ਕਪੂਰ ਦੀ ਐਤਵਾਰ ਅਚਾਨਕ ਸਿਹਤ ਵਿਗੜਣ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਦਾਖ਼ਿਲ ਕਰਵਾਉਣਾ ਪਿਆ। ਹਾਲ ਹੀ ਵਿੱਚ ਖ਼ਬਰਾਂ ਇਹ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਇਨਫੈਕਸ਼ਨ ਦੇ ਚਲਦੇ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ। ਇਸ ਮੌਕੇ ਉਨ੍ਹਾਂ ਨਾਲ ਨੀਤੂ ਸਿੰਘ, ਰਣਬੀਰ ਕਪੂਰ ਅਤੇ ਆਲਿਆ ਭੱਟ ਮੌਜੂਦ ਸਨ। ਦੱਸ ਦਈਏ ਕਿ ਰਿਸ਼ੀ ਕਪੂਰ ਦੇ ਹਸਪਤਾਲ 'ਚ ਭਰਤੀ ਹੋਣ ਦੀ ਖ਼ਬਰ ਕੁਝ ਸਮਾਂ ਪਹਿਲਾਂ ਹੀ ਆਈ ਹੈ।
ਇਨਫੈਕਸ਼ਨ ਦੇ ਚਲਦਿਆਂ ਰਿਸ਼ੀ ਕਪੂਰ ਹਸਪਤਾਲ 'ਚ ਭਰਤੀ - Ranbir kapoor and Alia Bhaat
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਕਿਹਾ ਕਿ ਫ਼ਿਲਹਾਲ ਉਹ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਹਨ ਜੋ ਸ਼ਾਇਦ ਉਨ੍ਹਾਂ ਨੂੰ ਪ੍ਰਦੂਸ਼ਣ ਕਾਰਨ ਹੋਈ ਹੈ।
ਫ਼ੋਟੋ
ਖ਼ਬਰਾਂ ਮੁਤਾਬਕ ਰਿਸ਼ੀ ਕਪੂਰ ਨੂੰ ਕਿਸੇ ਤਰ੍ਹਾਂ ਦਾ ਇਨਫ਼ੈਕਸ਼ਨ ਹੋਣ ਦੇ ਕਾਰਨ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ। ਹਾਲਾਂਕਿ ਰਿਸ਼ੀ ਕਪੂਰ ਨੇ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੂੰ ਇਨਫੈਕਸ਼ਨ ਹੈ, ਸ਼ਾਇਦ ਇਹ ਪ੍ਰਦੂਸ਼ਨ ਦਾ ਅਸਰ ਹੈ। ਫ਼ਿਲਹਾਲ ਰਿਸ਼ੀ ਕਪੂਰ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ।
ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਵਰਗੀ ਬਿਮਾਰੀ ਦਾ ਗੰਭੀਰ ਇਲਾਜ ਕਰਵਾ ਚੁੱਕੇ ਹਨ। ਰਿਸ਼ੀ ਦੇ ਕੈਂਸਰ ਦਾ ਇਲਾਜ ਅਮਰੀਕਾ ਦੇ ਨਿਊਯਾਰਕ 'ਚ ਤਕਰੀਬਨ ਇੱਕ ਸਾਲ ਤੱਕ ਚੱਲਿਆ ਸੀ।