ਪੰਜਾਬ

punjab

ETV Bharat / sitara

ਗੁਰੂ ਰੰਧਾਵਾ ਬਣਨਗੇ 'ਮਿਲਾਨ ਫੈਸ਼ਨ ਵੀਕ' ਦਾ ਹਿੱਸਾ - guru randhawa milan fashion week

ਗੁਰੂ ਰੰਧਾਵਾ 22 ਸਤੰਬਰ ਨੂੰ ਹੋਣ ਵਾਲੇ SS20 ਫੈਸ਼ਨ ਸ਼ੋਅ ਲਈ ਐਥਲੇਬਿਕ ਬ੍ਰਾਂਡ ਵੱਲੋਂ ਸੱਦਾ ਮਿਲਿਆ ਹੈ।

ਫ਼ੋਟੋ

By

Published : Sep 18, 2019, 2:56 PM IST

ਮੁੰਬਈ: ਪੰਜਾਬੀ ਗਾਇਕ ਗੁਰੂ ਰੰਧਾਵਾ ਪਹਿਲੀ ਵਾਰ 'ਮਿਲਾਨ ਫੈਸ਼ਨ ਵੀਕ' ਦਾ ਹਿੱਸਾ ਬਣਨ ਜਾ ਰਹੇ ਹਨ। ਦਰਅਸਲ, ਗੁਰੂ ਨੂੰ 22 ਸਤੰਬਰ ਹੋਣ ਵਾਲੇ SS20 ਫੈਸ਼ਨ ਸ਼ੋਅ ਲਈ ਐਥਲੇਬਿਕ ਬ੍ਰਾਂਡ FILA ਵੱਲੋਂ ਸੱਦਾ ਮਿਲਿਆ ਹੈ। ਹੋਰ ਪੜ੍ਹੋ: ਗੁਰੂ ਰੰਧਾਵਾ ਅਤੇ ਰਣਜੀਤ ਬਾਵਾ ਦੀ ਦੋਸਤੀ ਦੇ ਚਰਚੇ

ਇੱਕ ਇੰਟਰਵਿਊ ਵਿੱਚ, ਗੁਰੂਨੇ ਕਿਹਾ- "ਮੈਨੂੰ ਲਗਦਾ ਹੈ ਕਿ ਇਹ ਮੇਰੇ ਲਈ ਇੱਕ ਵੱਡਾ ਮੌਕਾ ਹੈ, ਕਿਉਂਕਿ ਹਰ ਕੋਈ ਉੱਥੇ ਜਾਣਾ ਚਾਹੁੰਦਾ ਹੈ, ਮੈਂ ਦੁਨੀਆ ਭਰ ਵਿੱਚ ਫੈਸ਼ਨ ਕੈਪੀਟਵਲ ਬਾਰੇ ਕਾਫ਼ੀ ਸੁਣਿਆ ਹੈ ਤੇ ਹਰ ਕੋਈ MFW ਵਿੱਚ ਹਿੱਸਾ ਲੈਣ ਲਈ ਕਾਫ਼ੀ ਉਤਸ਼ਾਹਿਤ ਰਹਿੰਦੇ ਹਨ। "

ਹੋਰ ਪੜ੍ਹੋ: 'ਇਸ਼ਕ ਤੇਰਾ' ਨਾਲ ਲੋਕਾਂ ਦੇ ਦਿਲ ਜਿੱਤਣਗੇ ਗੁਰੂ ਰੰਧਾਵਾ

ਗੁਰੂ ਨੇ ਅੱਗੇ ਕਿਹਾ- "ਮੈਂ FILA ਦੀ ਨੁਮਾਇੰਦਗੀ ਕਰਨ ਅਤੇ ਫੈਸ਼ਨ ਜਗਤ ਦੇ ਨਵੇਂ ਲੋਕਾਂ ਨਾਲ ਮੁਲਾਕਾਤ ਕਰਨ ਦੀ ਉਮੀਦ ਕਰਦਾ ਹਾਂ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਗੁਰੂ ਰੰਧਾਵਾ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦ ਕੈਨੇਡਾ ਵਿੱਚ ਗੁਰੂ 'ਤੇ ਹਮਲਾ ਹੋਇਆ ਸੀ। ਹਮਲੇ ਵਿੱਚ ਗੁਰੂ ਦੇ ਸਿਰ ਅਤੇ ਮੂੰਹ 'ਤੇ ਕਾਫ਼ੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਗੁਰੂ ਨੇ ਕਦੇ ਵੀ ਕੈਨੇਡਾ 'ਚ ਪ੍ਰਦਰਸ਼ਨ ਨਾ ਕਰਨ ਦੀ ਗੱਲ ਕੀਤੀ।

ABOUT THE AUTHOR

...view details