ਨਵੀਂ ਦਿੱਲੀ: ਫ਼ਿਲਮਸਾਜ਼ ਜ਼ੋਇਆ ਅਖ਼ਤਰ ਦੀ 'ਗਲੀ ਬੁਆਏ' ਅਕਤੂਬਰ ਮਹੀਨੇ 'ਚ ਜਾਪਾਨ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਮੈਲਬੌਰਨ ਦੇ ਇੰਡੀਅਨ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਫ਼ਿਲਮ ਦਾ ਪੁਰਸਕਾਰ ਮਿਲਿਆ ਅਤੇ ਇਸ ਦਾ ਪ੍ਰੀਮੀਅਰ ਬਰਲੀਨ ਫ਼ਿਲਮ ਫੈਸਟੀਵਲ ਵਿੱਚ ਵੀ ਹੋਇਆ।
ਜਾਪਾਨ ਵਿੱਚ ਹੋਵੇਗੀ ਰਿਲੀਜ਼ ਗਲੀ ਬੁਆਏ
'ਗਲੀ ਬੁਆਏ' ਮੈਲਬੌਰਨ ਦੇ ਇੰਡੀਅਨ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਫ਼ਿਲਮ ਦਾ ਖ਼ਿਤਾਬ ਹਾਸਲ ਕਰਨ ਤੋਂ ਬਾਅਦ ਹੁਣ ਜਾਪਾਨ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਤੇ ਫ਼ਿਲਮ ਦੀ ਸਾਰੀ ਕਾਸਟ ਇਸ ਨੂੰ ਲੈ ਕੇ ਉਤਸ਼ਾਹਿਤ ਹੈ। ਇਹ ਫ਼ਿਲਮ ਅਕਤੂਬਰ ਮਹੀਨੇ ਜਾਪਾਨ 'ਚ ਧੂੰਮਾਂ ਪਾਵੇਗੀ।
ਫ਼ਿਲਮ ਦੀ ਜਾਪਾਨ ਵਿੱਚ ਰਿਲੀਜ਼ ਦੇ ਬਾਰੇ ਵਿੱਚ ਰਣਵੀਰ ਨੇ ਕਿਹਾ ਮੈਂ ਬਹੁਤ ਖੁਸ਼ ਹਾਂ ਤੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ 'ਗਲੀ ਬੁਆਏ' ਜਾਪਾਨ ਵਿੱਚ ਰਿਲੀਜ਼ ਹੋਵੇਗੀ।
ਅਦਾਕਾਰ ਰਣਵੀਰ ਸਿੰਘ ਨੇ ਫ਼ਿਲਮ ਵਿੱਚ ਅੰਡਰ-ਗਰਾਊਂਡ ਰੈਪਰ ਦੀ ਭੂਮਿਕਾ ਨਿਭਾਈ ਸੀ। ਉਸ ਨੇ ਕਿਹਾ "ਮੈਂ ਕਿਸੇ ਦਿਨ ਉੱਥੇ ਜਾਵਾਂਗਾ - 'ਗਲੀ ਬੁਆਏ' ਜਾਪਾਨ ਵਿੱਚ ਰਿਲੀਜ਼ ਹੋ ਰਹੀ ਹੈ ਅਤੇ ਫ਼ਿਲਮ ਵਿੱਚ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਇਸ ‘ਤੇ ਮਾਣ ਹੈ। ਸਾਡੀ ਫ਼ਿਲਮ ਜਾਪਾਨ ਜਿਹੀ ਵੱਡੀ ਧਰਤੀ 'ਤੇ ਜਾ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਫ਼ਿਲਮ ਵੇਖੋਗੇ ਅਤੇ ਤੁਹਾਨੂੰ ਫ਼ਿਲਮ ਪਸੰਦ ਵੀ ਆਵੇਗੀ। ”
ਇਸ ਫ਼ਿਲਮ ਦਾ ਨਿਰਦੇਸ਼ਨ ਜ਼ੋਇਆ ਅਖ਼ਤਰ ਨੇ ਕੀਤਾ ਹੈ ਤੇ ਮੁੱਖ ਭੂਮਿਕਾ ਵਿੱਚ ਰਣਵੀਰ ਨਾਲ ਆਲੀਆ ਭੱਟ ਹੈ। ਇਹ ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋਈ ਸੀ ਜਿਸ ਨੇ ਭਾਰਤ ਵਿੱਚ ਧੂੰਮਾਂ ਪਾ ਦਿੱਤੀਆ ਸਨ।