IFM-2019 : ਬੈਸਟ ਫ਼ਿਲਮ ਅਵਾਰਡ ਦੀ ਦੌੜ 'ਚ 'ਗਲੀ ਬੁਆਏ' ਅਤੇ 'ਅੰਧਾਧੁਨ' ਫ਼ਿਲਮ - melbourne Indian film festival
ਜ਼ੋਇਆ ਅਖ਼ਤਰ ਅਤੇ ਸ਼੍ਰੀਰਾਮ ਰਾਘਵਨ ਦੀਆਂ ਫ਼ਿਲਮਾਂ ਉੱਚ ਦਰਜ਼ੇ ਦੀਆਂ ਫ਼ਿਲਮਾਂ ਦੀ ਲਿਸਟ 'ਚ ਨੋਮੀਨੇਟ ਹੋਈਆਂ ਹਨ। ਇਸ ਲਿਸਟ ਵਿੱਚ ਫ਼ਿਲਮ 'ਬਧਾਈ ਹੋ', ਅੰਧਾਧੁਨ ਅਤੇ ਗਲੀ ਬੁਆਏ ਫ਼ਿਲਮਾਂ ਵੀ ਸ਼ਾਮਲ ਹਨ।
ਮੁੰਬਈ : ਮੈਲਬੋਰਨ ਦੇ ਵਿੱਚ ਇੰਡੀਅਨ ਫ਼ਿਲਮ ਫ਼ੈਸਟੀਵਲ (ਆਈਐਫ਼ਐਮ)-2019 ਦੇ ਵਿੱਚ ਫ਼ਿਲਮਮੇਕਰ ਜੋਇਆ ਅਖ਼ਤਰ ਦੀ ਫ਼ਿਲਮ 'ਗਲੀ ਬੁਆਏ' ਅਤੇ ਸ਼੍ਰੀਰਾਮ ਰਾਘਵਨ ਦੀ ਫ਼ਿਲਮ 'ਅੰਧਾਧੁਨ' ਨੂੰ ਨੋਮੀਨੇਟ ਕੀਤਾ ਗਿਆ ਹੈ। ਫ਼ਿਲਮ ਫ਼ੈਸਟੀਵਲ ਦੇ ਵਿੱਚ ਇਹ ਫ਼ਿਲਮਾਂ ਬੈਸਟ ਫ਼ਿਲਮਾਂ ਦੇ ਖ਼ਿਤਾਬ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਹਨ।
ਦੱਸ ਦਈਏ ਕਿ ਆਯੂਸ਼ਮਾਨ ਖ਼ੁਰਾਨਾ ਅਤੇ ਰਣਵੀਰ ਸਿੰਘ ਦਾ ਨਾਂਅ ਬੈਸਟ ਐਕਟਰ ਦੀ ਸ਼੍ਰੇਣੀ ਦੇ ਵਿੱਚ ਨਾਮਜ਼ਦ ਹੋਇਆ ਹੈ।
ਇਸ ਤੋਂ ਇਲਾਵਾ ਬੈਸਟ ਫ਼ਿਲਮਾਂ ਦੀ ਸੂਚੀ 'ਚ ਨਾਮਜ਼ਦ ਹੋਣ ਵਾਲੀਆਂ ਫ਼ਿਲਮਾਂ ਦੇ ਵਿੱਚ 'ਬਧਾਈ ਹੋ', 'ਸੂਈ ਧਾਗਾ'-ਮੇਡ ਇਨ ਇੰਡੀਆ ਅਤੇ ਸੁਪਰ ਡੀਲਕਸ ਸ਼ਾਮਲ ਹਨ, ਜਦਕਿ ਸਰਵਉੱਤਮ ਅਦਾਕਾਰ ਦੀ ਸੂਚੀ ਦੇ ਵਿੱਚ ਅਮਿਤਾਭ ਬੱਚਨ (ਬਦਲਾ), ਵਿਜੈ ਸੇਥੂਪਥੀ (ਸੁਪਰ ਡੀਲਕਸ), ਮਨੋਜ ਬਾਜਪਾਈ (ਭੌਂਸਲੇ) ,ਵਿੱਕੀ ਕੌਸ਼ਲ (ਉਰੀ) ਅਤੇ ਨਾਮਦੇਵ ਗੌਰਵ(ਨਾਮਦੇਵ ਭਾਓ) ਚੁਣੇ ਗਏ ਹਨ।
ਦੱਸਦਈਏ ਕਿ ਇਹ ਫ਼ਿਲਮ ਫੈਸਟੀਵਲ 8 ਤੋਂ 17 ਅਗਸਤ ਨੂੰ ਹੋਵੇਗਾ। ਹੁਣ ਇਹ ਵੇਖਣਾ ਦਿੱਲਚਸਪ ਹੋਵੇਗਾ ਕੌਣ ਕਿਹੜਾ ਅਵਾਰਡ ਜਿੱਤ ਦਾ ਹੈ।