ਪੰਜਾਬ

punjab

ETV Bharat / sitara

'ਗੁਲਾਬੋ ਸਿਤਾਬੋ' ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼ - ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ

ਅਦਾਕਾਰ ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ 'ਗੁਲਾਬੋ ਸਿਤਾਬੋ' ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਵਿੱਚ ਬਿੱਗ ਬੀ ਤੇ ਆਯੂਸ਼ਮਾਨ ਵਿੱਚ ਇੱਕ ਅਨੌਖੇ ਰਿਸ਼ਤੇ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।

gulabo sitabo official trailer out now
'ਗੁਲਾਬੋ ਸਿਤਾਬੋ' ਦਾ ਮੱਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼

By

Published : May 22, 2020, 7:52 PM IST

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ 'ਗੁਲਾਬੋ ਸਿਤਾਬੋ' ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਵਿੱਚ ਬਿੱਗ ਬੀ ਤੇ ਆਯੂਸ਼ਮਾਨ ਵਿੱਚ ਇੱਕ ਅਨੌਖੇ ਰਿਸ਼ਤੇ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।

ਦਰਅਸਲ, ਅਮਿਤਾਭ ਫ਼ਿਲਮ ਵਿੱਚ ਇੱਕ ਬਜ਼ਰੂਗ ਮੁਸਲਿਮ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਨਾਲ ਹੀ ਆਯੂਸ਼ਮਾਨ ਉਨ੍ਹਾਂ ਦੀ ਹਵੇਲੀ ਵਿੱਚ ਕਿਰਾਏ 'ਤੇ ਰਹਿੰਦਾ ਹੈ। ਦੋਵਾਂ ਵਿੱਚ ਹਰ ਦਿਨ ਇਸੇ ਗ਼ੱਲ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ।

ਫ਼ਿਲਮ ਦੀਆਂ ਤਸਵੀਰਾਂ ਤੇ ਪੋਸਟਰ ਕਾਫ਼ੀ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਸਨ। ਲੌਕਡਾਊਨ ਦੇ ਚਲਦਿਆਂ ਮੇਕਰਸ ਨੇ ਫ਼ਿਲਮ ਨੂੰ ਥੀਏਟਰ ਦੀ ਬਜਾਏ ਐਮਾਜ਼ੌਨ ਪ੍ਰਾਈਮ 'ਤੇ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ।

ਦੱਸ ਦੇਈਏ ਕਿ ਫ਼ਿਲਮ 17 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ, ਪਰ ਲੌਕਡਾਊਨ ਕਾਰਨ ਇਹ ਫ਼ਿਲਮ ਰਿਲੀਜ਼ ਨਹੀਂ ਹੋ ਪਾਈ।

ਇਸ ਫ਼ਿਲਮ ਨੂੰ ਸ਼ੂਜੀਤ ਸਰਕਾਰ ਨੇ ਡਾਇਰੈਕਟ ਕੀਤਾ ਹੈ ਤੇ ਰੌਨੀ ਲਹਿਰੀ ਤੇ ਸ਼ੀਲ ਕੁਮਾਰ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ।

ABOUT THE AUTHOR

...view details