ਪੰਜਾਬ

punjab

ETV Bharat / sitara

'ਗੁਲਾਬੋ ਸਿਤਾਬੋ' ਹੋਈ ਰਿਲੀਜ਼, ਬਿੱਗ ਬੀ ਨੇ ਸਾਂਝਾ ਕੀਤਾ ਆਪਣਾ ਤਜ਼ਰਬਾ - amitabh bachan news

ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਨਾ ਦੀ ਨਵੀਂ ਫ਼ਿਲਮ 'ਗੁਲਾਬੋ ਸਿਤਾਬੋ' ਐਮਾਜ਼ੋਨ ਪ੍ਰਾਈਮ 'ਤੇ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਬਿੱਗ ਬੀ ਨੇ ਆਪਣੇ ਪੂਰੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਦੇਖਿਆ ਹੈ ਤੇ ਆਪਣੇ ਇਸ ਵੱਖਰੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ।

Gulabo Sitabo makes this happen first time ever in Big B's five decades of career
'ਗੁਲਾਬੋ ਸਿਤਾਬੋ' ਹੋਈ ਰਿਲੀਜ਼, ਬਿੱਗ ਬੀ ਨੇ ਸਾਂਝਾ ਕੀਤਾ ਆਪਣੇ ਤਜ਼ਰਬਾ

By

Published : Jun 13, 2020, 7:59 PM IST

ਮੁੰਬਈ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਨਾ ਦੀ ਨਵੀਂ ਫ਼ਿਲਮ 'ਗੁਲਾਬੋ ਸਿਤਾਬੋ' ਐਮਾਜ਼ੋਨ ਪ੍ਰਾਈਮ 'ਤੇ ਰਿਲੀਜ਼ ਹੋ ਗਈ ਹੈ। ਇਸ ਦੇ ਨਾਲ ਹੀ ਬਿੱਗ ਬੀ ਨੇ ਫ਼ਿਲਮ ਨੂੰ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਘਰ ਬੈਠ ਕੇ ਦੇਖਿਆ, ਜਿਸ ਤੋਂ ਬਾਅਦ ਬਿੱਗ ਬੀ ਨੇ ਕਿਹਾ ਕਿ ਅਜਿਹਾ ਪਹਿਲਾਂ ਪੂਰੇ ਕਰੀਅਰ ਵਿੱਚ ਨਹੀਂ ਹੋਇਆ।

ਅਦਾਕਾਰ ਨੇ ਆਪਣੇ ਬਲਾਗ ਵਿੱਚ ਲਿਖਿਆ, "ਸਾਰੇ ਪਰਿਵਾਰ ਨਾਲ ਬੈਠ ਕੇ ਫ਼ਿਲਮ ਦੇਖਣ ਦੀ ਬਹੁਤ ਖੁਸ਼ੀ ਹੋਈ। ਅਜਿਹਾ ਤਜ਼ਰਬਾ ਪਹਿਲੀ ਵਾਰ ਹੋਇਆ ਹੈ...ਪਰਿਵਾਰ ਦੀ ਮੌਜੂਦਗੀ ਵਿੱਚ ਫ਼ਿਲਮ ਰਿਲੀਜ਼ ਹੋਈ...ਸਾਰਿਆਂ ਨੂੰ ਮੁਬਾਰਕ।"

ਹੋਰ ਪੜ੍ਹੋ: 'The Casino' ਨੂੰ ਦਰਸ਼ਕਾਂ ਤੋਂ ਇਲਾਵਾ ਕਈ ਸਿਤਾਰਿਆਂ ਦਾ ਮਿਲ ਰਿਹਾ ਹੈ ਚੰਗਾ ਰਿਸਪੌਂਸ

ਦੱਸ ਦੇਈਏ ਕਿ ਇਹ ਫ਼ਿਲਮ ਐਮਾਜ਼ੋਨ ਪ੍ਰਾਈਮ 'ਤੇ 200 ਦੇਸ਼ਾਂ ਵਿੱਚ 15 ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਸ਼ੂਜੀਤ ਸਰਕਾਰ ਨੇ ਡਾਇਰੈਕਟ ਕੀਤਾ ਗਿਆ ਹੈ ਤੇ ਰੌਨੀ ਲਹਿਰੀ ਤੇ ਸ਼ੀਲ ਕੁਮਾਰ ਵੱਲੋਂ ਪ੍ਰੋਡਿਊਸ ਕੀਤਾ ਹੈ।

ABOUT THE AUTHOR

...view details