ਮੁੰਬਈ: ਅਦਾਕਾਰਾ ਖ਼ਿਲਾਫ਼ ਮੁੰਬਈ ਦੀ ਇੱਕ ਅਦਾਲਤ ਵਿੱਚ "ਨਫ਼ਰਤ ਫੈਲਾਉਣ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਦੇਸ਼ ਦੀ ਅਖੰਡਤਾ ਨੂੰ ਤੋੜਨ" ਲਈ ਦਿੱਤੇ ਨਫ਼ਰਤ ਭਰੇ ਭਾਸ਼ਣ ਮਗਰੋਂ ਸ਼ਿਕਾਇਤ ਦਰਜ ਕੀਤੇ ਜਾਣ ਤੋਂ ਬਾਅਦ ਅਦਾਕਾਰਾ ਕੰਗਨਾ ਰਨੌਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ “ਸਰਕਾਰ ਮੈਨੂੰ ਜੇਲ੍ਹ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ”।
ਕੰਗਨਾ ਦਾ ਇਲਜ਼ਾਮ, ਮੇਰੇ ਖਿਲਾਫ ਸ਼ਿਕਾਇਤ ਤੋਂ ਬਾਅਦ ਸਰਕਾਰ ਨੇ ਮੈਨੂੰ ਜੇਲ੍ਹ ਵਿਚ ਸੁੱਟਣ ਦੀ ਕੀਤੀ ਕੋਸ਼ਿਸ਼ 33 ਸਾਲਾ ਸਟਾਰ ਨੇ ਟਵਿੱਟਰ 'ਤੇ ਕਿਹਾ ਕਿ, ''ਮੈਂ ਸਾਵਰਕਰ, ਨੇਤਾ ਬੋਸ ਅਤੇ ਝਾਂਸੀ ਦੀ ਰਾਣੀ ਵਰਗੇ ਲੋਕਾਂ ਦੀ ਪੂਜਾ ਕਰਦੀ ਹਾਂ। ਅੱਜ ਸਰਕਾਰ ਮੈਨੂੰ ਜੇਲ੍ਹ 'ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਆਪਣੇ ਫੈਸਲਿਆਂ 'ਤੇ ਫਕਰ ਹੈ, ਜਲਦੀ ਹੀ ਜੇਲ੍ਹ ਵਿਚ ਆਉਣ ਦਾ ਇੰਤਜ਼ਾਰ ਹੈ, ਮੈਂ ਉਨ੍ਹਾਂ ਮੁਸੀਬਤਾਂ ਵਿਚੋਂ ਲੰਘਣਾ ਹੈ, ਜੋ ਮੇਰੇ ਗੁਰੂਆਂ ਨੇ ਝੱਲੀਆਂ ਸਨ।
ਸ਼ਿਕਾਇਤਕਰਤਾ, ਮੁੰਬਈ ਦੇ ਇਕ ਵਕੀਲ, ਐਡਵੋਕੇਟ ਅਲੀ ਕਾਸ਼ੀਫ ਖਾਨ ਦੇਸ਼ਮੁਖ, ਨੇ ਰਨੌਤ 'ਤੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਮਹਾਰਾਸ਼ਟਰ ਪੁਲਿਸ ਅਤੇ ਸਰਕਾਰ 'ਤੇ ਹਮਲਾ ਕਰਨ ਦਾ ਦੋਸ਼ ਲਗਾਉਣ ਦੇ ਨਾਲ-ਨਾਲ ਆਪਣੇ ਰਾਜਨੀਤਿਕ ਲਾਭ ਲਈ "ਸਾਡੇ ਦੇਸ਼ ਦੇ ਲੋਕਾਂ ਵਿਚ ਦੁਸ਼ਮਣੀ ਵਧਾਉਣ" ਦਾ ਵੀ ਦੋਸ਼ ਲਾਇਆ ਹੈ।
ਸ਼ਿਕਾਇਤ ਵਿੱਚ ਰਨੌਤ ਦੇ ਕਈ ਟਵੀਟ ਸ਼ਾਮਲ ਹਨ ਜਿਸ ਵਿਚ ਉਸਨੇ ਰਾਜਨੇਤਾਵਾਂ, ਮਹਾਰਾਸ਼ਟਰ ਪੁਲਿਸ ਅਤੇ ਬਾਲੀਵੁੱਡ ਫ਼ਿਲਮ ਇੰਡਸਟਰੀ ਦੀਆਂ ਸਖਸ਼ੀਅਤਾਂ ਨੂੰ ਨਿਸ਼ਾਨਾ ਬਣਾਇਆ ਸੀ।
ਮਾਈਕ੍ਰੋ-ਬਲੌਗਿੰਗ ਸਾਈਟ 'ਤੇ ਪੋਸਟ ਤੋਂ ਬਾਅਦ, ਕੰਗਨਾ ਨੇ ਇੱਕ ਹੋਰ ਟਵੀਟ ਪੋਸਟ ਕੀਤਾ ਜਿਸ ਵਿੱਚ ਉਸਨੇ ਆਮਿਰ ਖ਼ਾਨ ਨੂੰ ਟੈਗ ਕੀਤਾ. “ਜਿਵੇਂ ਰਾਣੀ ਲਕਸ਼ਮੀਬਾਈ ਦਾ ਕਿਲ੍ਹਾ ਤੋੜਿਆ ਗਿਆ ਸੀ, ਮੇਰਾ ਘਰ ਢਹਿ ਗਿਆ ਸੀ, ਜਿਸ ਤਰ੍ਹਾਂ ਸਾਵਰਕਰ ਜੀ ਨੂੰ ਬਗਾਵਤ ਲਈ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ, ਉਸੇ ਤਰ੍ਹਾਂ ਮੈਨੂੰ ਵੀ ਜੇਲ ਭੇਜਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਕੋਈ ਵੀ ਅਸਹਿਣਸ਼ੀਲ ਗੈਂਗ ਤੋਂ ਪੁੱਛ ਸਕਦਾ ਹੈ ਕਿ ਉਨ੍ਹਾਂ ਨੇ ਇਸ ਵਿੱਚ ਕਿੰਨਾ ਦੁੱਖ ਝੱਲਿਆ ਹੈ। ਅਸਹਿਣਸ਼ੀਲ ਦੇਸ਼? @aamir_khan,"ਕੰਗਨਾ ਨੇ ਲਿਖਿਆ।