ਪੰਜਾਬ

punjab

ETV Bharat / sitara

ਅਜੇ ਦੇਵਗਨ ਦੇ ਫੈਨਸ ਲਈ ਖੁਸ਼ਖਬਰੀ, 'ਸਿੰਘਮ 3' ਦੀ ਰਿਲੀਜ਼ ਡੇਟ ਦਾ ਐਲਾਨ - ਐਕਸ਼ਨ ਫਿਲਮਾਂ ਦੇ ਨਿਰਦੇਸ਼ਕ

ਐਕਸ਼ਨ ਫਿਲਮਾਂ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਅਜੇ ਦੇਵਗਨ ਦੇ ਨਾਲ 'ਸਿੰਘਮ-3' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਜਲਦ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।

ਅਜੇ ਦੇਵਗਨ ਦੇ ਫੈਨਸ ਲਈ ਖੁਸ਼ਖਬਰੀ
ਅਜੇ ਦੇਵਗਨ ਦੇ ਫੈਨਸ ਲਈ ਖੁਸ਼ਖਬਰੀ

By

Published : Nov 7, 2021, 8:19 AM IST

ਚੰਡੀਗੜ੍ਹ: ਅਜੇ ਦੇਵਗਨ (Ajay Devgn) ਦੇ ਪ੍ਰਸ਼ੰਸਕਾਂ ਅਤੇ ਐਕਸ਼ਨ ਫਿਲਮਾਂ ਦੇ ਸ਼ੌਕੀਨਾਂ ਲਈ ਵੱਡੀ ਖਬਰ ਹੈ। ਐਕਸ਼ਨ ਫਿਲਮਾਂ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਅਤੇ ਅਜੇ ਦੇਵਗਨ ਦੀ ਜੋੜੀ ਇਕ ਵਾਰ ਫਿਰ ਵੱਡੇ ਪਰਦੇ 'ਤੇ ਦਸਤਕ ਦੇਣ ਜਾ ਰਹੀ ਹੈ। ਦਰਅਸਲ, ਰੋਹਿਤ ਸ਼ੈੱਟੀ ਨੇ ਅਜੇ ਨਾਲ ਫਿਲਮ 'ਸਿੰਘਮ-3' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

ਇਹ ਵੀ ਪੜੋ:ਪੁਨੀਤ ਰਾਜਕੁਮਾਰ ਦੇ ਰਾਹ ਪਏ ਲੋਕ, ਸੈਂਕੜੇ ਪ੍ਰਸ਼ੰਸਕ ਅੱਖਾਂ ਦਾਨ ਕਰਨ ਪਹੁੰਚੇ ਹਸਪਤਾਲ

ਫਿਲਹਾਲ ਰੋਹਿਤ ਸ਼ੈੱਟੀ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਸੂਰਿਆਵੰਸ਼ੀ' ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ 'ਚ ਹਨ। ਇਸ ਦੇ ਨਾਲ ਹੀ ਫਿਲਮ ਦੇ ਕਲਾਈਮੈਕਸ 'ਚ ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਨਜ਼ਰ ਆ ਰਹੇ ਹਨ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 25 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

ਇੱਥੇ 'ਸੂਰਿਆਵੰਸ਼ੀ' ਦੇ ਵਿਚਕਾਰ ਰੋਹਿਤ ਸ਼ੈੱਟੀ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੋਹਿਤ ਸ਼ੈੱਟੀ ਨੇ ਫਿਲਮ 'ਸਿੰਘਮ' ਦੀ ਤੀਜੀ ਕਿਸ਼ਤ ਦਾ ਐਲਾਨ ਕਰਦੇ ਹੋਏ ਅਜੇ ਦੇਵਗਨ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਇਹ ਫਿਲਮ ਸਾਲ 2023 'ਚ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।

ਰਿਪੋਰਟਾਂ ਦੀ ਮੰਨੀਏ ਤਾਂ 'ਸਿੰਘਮ-3' ਪਿਛਲੇ ਦੋ ਹਿੱਸਿਆਂ ਤੋਂ ਬਿਲਕੁਲ ਵੱਖਰੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਫਿਲਮ 'ਚ ਸਿੰਘਮ (ਅਜੇ ਦੇਵਗਨ) ਪਾਕਿਸਤਾਨੀ ਅੱਤਵਾਦੀਆਂ ਨੂੰ ਲੈ ਕੇ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸਤੰਬਰ 'ਚ ਸ਼ੁਰੂ ਹੋਣ ਜਾ ਰਹੀ ਹੈ।

'ਸਿੰਘਮ-3' ਤੋਂ ਪਹਿਲਾਂ ਅਜੇ ਦੇਵਗਨ ਫਿਲਮ 'ਮੈਦਾਨ', 'ਮੇਡੇ', 'ਗੰਗੂਬਾਈ ਕਾਠਿਆਵਾੜੀ' ਅਤੇ ਦੱਖਣੀ ਫਿਲਮਾਂ ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਪੈਨ ਇੰਡੀਆ ਫਿਲਮ 'ਆਰਆਰਆਰ' ਵਿੱਚ ਨਜ਼ਰ ਆਉਣਗੇ। ਅਜੇ ਦੇਵਗਨ (Ajay Devgn) ਆਖਰੀ ਵਾਰ ਫਿਲਮ 'ਭੁਜ-ਦ ਪ੍ਰਾਈਡ ਆਫ ਇੰਡੀਆ' 'ਚ ਨਜ਼ਰ ਆਏ ਸਨ।

ਇਹ ਵੀ ਪੜੋ:ਰਿਤਿਕ ਰੋਸ਼ਨ ਨੇ ਮਾਂ ਪਿੰਕੀ ਨਾਲ ਕੀਤਾ ਜ਼ਬਰਦਸਤ ਡਾਂਸ, ਫੈਨਸ ਨੇ ਕਿਹਾ...

ABOUT THE AUTHOR

...view details