ਮੁੰਬਈ :ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਉਨ੍ਹਾਂ ਦੀ ਪਤਨੀ ਜੇਨੇਲੀਆ ਡਿਸੂਜਾ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਈ। ਇਸ ਮੌਕੇ 'ਤੇ ਰਿਤੇਸ਼ ਦੇਸ਼ਮੁਖ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ, ਜੇਨੇਲੀਆ ਵਿਆਹ ਦੀਆਂ ਤਸਵੀਰਾਂ ਰਿਤੇਸ਼ ਦੇਸ਼ਮੁਖ ਨੂੰ ਵਿਖਾ ਰਹੀ ਹੈ ਅਤੇ ਬੈਕਗ੍ਰਾਊਂਡ 'ਚ ਗੀਤ ਚੱਲ ਰਿਹਾ ਹੈ 'ਜਿਨ ਜਖ਼ਮੋਂ ਕੋ ਵਕਤ ਭਰ ਚਲਾ ਹੈ।'
ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜਾ ਦੀ ਵੀਡੀਓ ਹੋਈ ਵਾਇਰਲ - ਅਦਾਕਾਰ ਰਿਤੇਸ਼ ਦੇਸ਼ਮੁਖ
ਸੋਸ਼ਲ ਮੀਡੀਆ 'ਤੇ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਜੇਨੇਲੀਆ ਡਿਸੂਜਾ ਰਿਤੇਸ਼ ਨੂੰ ਵਿਆਹ ਦੀਆਂ ਫ਼ੋਟੋਆਂ ਵਿਖਾ ਰਹੀ ਹੈ ਅਤੇ ਬੈਕਗ੍ਰਾਊਂਡ 'ਚ ਗੀਤ ਚੱਲ ਰਿਹਾ ਹੈ 'ਜਿਨ ਜਖ਼ਮੋ ਕੋ ਵਕਤ ਭਰ ਚਲਾ ਹੈ।'
ਫ਼ੋਟੋ
ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡੀਸੂਜਾ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ' ਤੇ ਟਿੱਪਣੀ ਕਰ ਰਹੇ ਹਨ। ਇਸ ਵੀਡੀਓ ਨੂੰ ਰਿਤੇਸ਼ ਦੇਸ਼ਮੁਖ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕਰਦ ਹੋਏ ਜੇਨੇਲੀਆ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਜੇਨੇਲੀਆ ਨੇ ਰਿਤੇਸ਼ ਨੂੰ ਮੁਬਾਰਕਾਂ ਦਿੰਦੇ ਹੋਏ ਲਿਖਿਆ, "ਮੇਰੇ ਸਭ ਤੋਂ ਪਿਆਰੇ,ਹਮੇਸ਼ਾ ਮੇਰੇ ਨਾਲ ਬੁੱਢੇ ਹੋਣਾ। ਮੈਂ ਵਾਅਦਾ ਕਰਦੀ ਹਾਂ ਅਜੇ ਕੁਝ ਚੰਗਾ ਹੋਣਾ ਬਾਕੀ ਹੈ। ਹੈਪੀ ਐਨੇਵਰਸਰੀ। ਸਿਰਫ਼ ਇਹ ਦੱਸਣ ਲਈ ਕਿ ਪਤੀ ਦੀ ਪਤਨੀ ਬਣਕਿ ਮੈਂ ਬਹੁਤ ਖੁਸ਼ ਹਾਂ।"