ਗੌਰੀ ਨੂੰ ਆਈ ਫ਼ਿਲਮ ਬਾਜ਼ੀਗਰ ਦੀ ਯਾਦ - Gauri Khan Instagram
90 ਦੇ ਦਸ਼ਕ ਦੀ ਮਸ਼ਹੂਰ ਜੋੜੀ ਸ਼ਾਹਰੁਖ਼ ਖ਼ਾਨ ਅਤੇ ਕਾਜੋਲ ਦੀ ਤਸਵੀਰ ਗੌਰੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਗੌਰੀ ਖ਼ਾਨ ਨੇ ਫ਼ਿਲਮ ਬਾਜ਼ੀਗਰ ਦੀ ਤਸਵੀਰ ਸਾਂਝੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਬਾਜ਼ੀਗਰ 'ਚ ਕੱਪੜੇ ਉਨ੍ਹਾਂ ਨੇ ਡਿਜ਼ਾਇਨ ਕੀਤੇ ਸਨ।
ਫ਼ੋਟੋ
ਮੁੰਬਈ: ਸ਼ਾਹਰੁਖ਼ ਖ਼ਾਨ ਅਤੇ ਕਾਜੋਲ ਦੀ ਫ਼ਿਲਮ ਬਾਜ਼ੀਗਰ ਬਾਲੀਵੁੱਡ ਦੀ ਸਭ ਤੋਂ ਕਾਮਯਾਬ ਫ਼ਿਲਮਾਂ ਵਿੱਚੋਂ ਇੱਕ ਹੈ। ਫ਼ਿਲਮ ਦੇ ਗੀਤ, ਕਹਾਣੀ ਅਤੇ ਡਾਇਲਾਗਸ ਫ਼ੈਨਜ਼ ਅੱਜ ਵੀ ਪਸੰਦ ਕਰਦੇ ਹਨ। ਇੰਨ੍ਹਾਂ ਹੀ ਨਹੀਂ ਫ਼ਿਲਮ 'ਚ ਸ਼ਾਹਰੁਖ ਅਤੇ ਕਾਜੋਲ ਦੇ ਲੁੱਕ ਵੀ ਸਭ ਨੂੰ ਬਹੁਤ ਪਸੰਦ ਹਨ। ਇਸ ਫ਼ਿਲਮ ਤੋਂ ਬਾਅਦ ਸ਼ਾਹਰੁਖ਼ ਬਾਲੀਵੁੱਡ ਦੇ ਬਾਦਸ਼ਾਹ ਬਣ ਗਏ ਸੀ। ਹਾਲ ਹੀ ਦੇ ਵਿੱਚ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਨੇ ਫ਼ਿਲਮ ਦੇ ਦੋਹਾਂ ਦੇ ਲੁੱਕ ਨੂੰ ਲੈਕੇ ਇੱਕ ਖ਼ਾਸ ਗੱਲ ਦੱਸੀ ਹੈ।