ਮੁੰਬਈ: ਫ਼ਿਲਮ ਬਾਟਲਾ ਹਾਊਸ ਤੋਂ ਬਾਅਦ ਜੌਨ ਅਬ੍ਰਾਹਮ ਤੇ ਮ੍ਰਿਣਾਲ ਠਾਕੁਰ ਦੀ ਜੋੜੀ ਇੱਕ ਵਾਰ ਫਿਰ ਸਕ੍ਰੀਨ 'ਤੇ ਨਜ਼ਰ ਆਵੇਗੀ। ਬਾਟਲਾ ਹਾਊਸ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਦੋਹਾਂ ਦੀ ਜੋੜੀ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਹੁਣ ਦੋਵੇ ਇੱਕ ਵਾਰ ਫਿਰ ਤੋਂ ਇੱਕਠੇ ਇੱਕ ਗਾਣੇ ਵਿੱਚ ਨਜ਼ਰ ਆਉਣਗੇ। ਇਸ ਗਾਣੇ ਦਾ ਨਾਂਅ 'ਗਲ੍ਹਾ ਗੋਰੀਆ' ਹੈ।
ਜੌਨ ਅਬ੍ਰਾਹਮ ਤੇ ਮ੍ਰਿਣਾਲ ਠਾਕੁਰ ਦੀ ਜੋੜੀ ਮੁੜ ਤੋਂ ਆਵੇਗੀ ਨਜ਼ਰ - ਮ੍ਰਿਣਾਲ ਠਾਕੁਰ
ਫ਼ਿਲਮ ਬਾਟਲਾ ਹਾਊਸ ਤੋਂ ਬਾਅਦ ਇੱਕ ਵਾਰ ਫਿਰ ਜੌਨ ਅਬ੍ਰਾਹਮ ਤੇ ਮ੍ਰਿਣਾਲ ਠਾਕੁਰ ਦੀ ਜੋੜੀ ਇੱਕ ਗਾਣੇ ਵਿੱਚ ਦੇਖਣ ਨੂੰ ਮਿਲੇਗੀ। ।
ਇਸ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਦਕਿ ਇਹ ਗਾਣਾ 11 ਜੂਨ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈੱਨਲ 'ਤੇ ਰਿਲੀਜ਼ ਹੋਵੇਗਾ। ਗਾਣੇ ਨੂੰ ਭਾਨੂ ਸ਼ਾਲੀ ਤੇ ਗਾਇਕ ਤਾਜ ਨੇ ਗਾਇਆ ਹੈ। ਦੇਖਿਆ ਜਾ ਸਕਦਾ ਹੈ ਕਿ ਜੌਨ ਵੀ ਆਪਣੇ ਬਾਟਲਾ ਹਾਊਸ ਵਾਲੇ ਲੁੱਕ ਵਿੱਚ ਹੀ ਨਜ਼ਰ ਆ ਰਹੇ ਹਨ ਤੇ ਮ੍ਰਿਣਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਮ੍ਰਿਣਾਲ ਨੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ, "ਇਹ ਪਹਿਲੀ ਵਾਰ ਸੀ ਜਦ ਮੈਂ ਤੀਹਰਾ ਡਾਂਸ ਵਾਲੇ ਗਾਣੇ ਵਿੱਚ ਕੰਮ ਕੀਤਾ ਹੈ ਤੇ ਉਸ ਨੂੰ ਖ਼ੁਸ਼ੀ ਹੈ ਕਿ ਮੇਰੇ ਕੋਲ ਪਹਿਲਾ ਵੀ ਅਜਿਹਾ ਤਜ਼ਰਬਾ ਸੀ ਪਰ ਫਿਰ ਵੀ ਮੈਂ ਥੋੜ੍ਹੀ ਡਰੀ ਹੋਈ ਸੀ।"