ਚੰਡੀਗੜ੍ਹ: ਸਿਆਸਤ ਵਿੱਚ ਸਿਤਾਰਿਆਂ ਦਾ ਆਉਣਾ ਇਕ ਆਮ ਗੱਲ ਹੋ ਗਈ ਹੈ। ਬਾਲੀਵੁੱਡ 'ਚ ਫ਼ਿਲਮਾਂ ਦਾ ਧੰਧਾ ਠੰਡਾ ਪੈਣ ਤੋਂ ਬਾਅਦ ਜ਼ਿਆਦਾਤਰ ਕਲਾਕਾਰ ਸਿਆਸਤ ਦਾ ਹੀ ਰੁੱਖ ਕਰਦੇ ਹਨ। ਇਸ ਦੀ ਤਾਜ਼ਾ ਉਂ ਰਮੀਲਾ ਅਤੇ ਸੰਨੀ ਦਿਓਲ ਹਨ।
ਉਰਮੀਲਾ ਅਤੇ ਸੰਨੀ ਦਿਓਲ 90 ਦੇ ਦਸ਼ਕ ਦੇ ਉਹ ਸਿਤਾਰੇ ਹਨ ਜਿੰਨ੍ਹਾਂ ਇੱਕਠਿਆਂ ਫ਼ਿਲਮਾਂ ਕਰਕੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਪਰ ਹੁਣ ਇਹ ਵਿਰੋਧੀ ਹੋ ਚੁੱਕੇ ਹਨ। ਰਾਜਨੀਤੀ ਦੀਆਂ ਦੋਹਾਂ ਪਾਰਟੀਆਂ ਦੇ ਇਹ ਹਿੱਸੇ ਬਣ ਗਏ ਹਨ। ਉਰਮੀਲਾ ਕਾਂਗਰਸ ਦੀ ਉਮੀਦਵਾਰ ਹੈ ਅਤੇ ਸੰਨੀ ਦਿਓਲ ਭਾਜਪਾ ਵਲੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।