ਮੁੰਬਈ: ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇੱਕ ਪ੍ਰੋਗਰਾਮ ਵਿੱਚ ਸੁਨਿਧੀ ਚੌਹਾਨ ਨੂੰ ਬੁਲਾਉਣ ਦੇ ਨਾਂਅ ‘ਤੇ 20 ਲੱਖ ਰੁਪਏ ਠੱਗ ਲਏ ਗਏ। ਠੱਗੀ ਦੀ ਇਹ ਘਟਨਾ 2018 ਦੀ ਹੈ।
ਸੁਨਿਧੀ ਚੌਹਾਨ ਦੇ ਨਾਂਅ 'ਤੇ ਠੱਗੇ ਲੱਖਾਂ ਰੁਪਏ - bollywood singers news
ਗਾਇਕਾ ਸੁਨਿਧੀ ਚੌਹਾਨ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਐਮਐਨਐਨਆਈਟੀ ਵਿਦਿਆਰਥੀਆਂ ਵਲੋਂ ਪੁਲਿਸ 'ਚ ਐਫ਼ਆਈਆਰ ਦਰਜ ਕੀਤੀ ਹੈ।
ਇਸ ਕੇਸ ਦੀ ਸ਼ਿਕਾਇਤ ਤੋਂ ਬਾਅਦ ਧੁੰਮਗੰਜ ਪੁਲਿਸ ਨੇ ਐਫ਼ਆਈਆਰ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਅਜੇ ਤੱਕ ਮੁਲਜ਼ਮ ਕੋਲੋਂ ਪੈਸੇ ਨਹੀਂ ਬਰਾਮਦ ਹੋਏ ਹਨ। ਪੁਲਿਸ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਐਮਐਨਐਨਆਈਟੀ ਦੇ ਇੱਕ ਵਿਦਿਆਰਥੀ ਨੇ ਧੁੰਮਗੰਜ ਥਾਣੇ ਵਿੱਚ ਐਫ਼ਆਈਆਰ ਦਰਜ ਕੀਤੀ ਸੀ ਕਿ 2018 ਵਿੱਚ ਇੰਜੀਨੀਅਰਿੰਗ ਕਾਲਜ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਸੁਨਿਧੀ ਚੌਹਾਨ ਨੂੰ ਬੁਲਾਉਣ ਦੀ ਗੱਲ ਕਹੀ ਗਈ ਸੀ। ਵਿਦਿਆਰਥੀਆਂ ਨੇ ਤੇਲੀਅਰਗੰਜ ਵਿੱਚ ਡ੍ਰੀਮ ਮੇਕਰਸ ਇਵੈਂਟ ਦੇ ਪ੍ਰੋਪਰਾਈਟਰ ਪ੍ਰਤੀਕ ਕੁਮਾਰ ਕੋਲ ਸਪੰਰਕ ਕੀਤਾ ਸੀ।
ਹੋਰ ਪੜ੍ਹੋ: BIGG BOSS 13: ਹਿਮਾਂਸ਼ੀ ਤੇ ਸ਼ਹਿਨਾਜ਼ ਦਾ ਹੋਵੇਗਾ ਬਿੱਗ ਬੌਸ 'ਚ ਟਾਕਰਾ
ਪ੍ਰੋਗਰਾਮ ਲਈ ਉਸ ਨੇ 20 ਲੱਖ ਰੁਪਏ ਲਏ ਸਨ। ਬਾਅਦ ਵਿੱਚ ਪਤਾ ਲੱਗਿਆ ਕਿ ਈਵੈਂਟ ਕੰਪਨੀ ਨੇ ਸੁਨਿਧੀ ਚੌਹਾਨ ਨੂੰ ਪੈਸੇ ਨਹੀਂ ਦਿੱਤੇ। ਇਸ ਕਰਕੇ ਉਹ ਪ੍ਰੋਗਰਾਮ ਵਿੱਚ ਨਹੀਂ ਆਈ। ਜਦ ਵਿਦਿਆਰਥੀਆਂ ਨੇ ਪੈਸੇ ਵਾਪਸ ਮੰਗੇ ਤਾਂ ਈਵੈਂਟ ਕੰਪਨੀ ਨੇ ਉਨ੍ਹਾਂ ਦੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪੁਲਿਸ ਕੋਲ ਪਹੁੰਚ ਕੀਤੀ।