ਲਾਸ ਏਂਜਲਸ: ਦੁਨੀਆਂ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਮਹਾਂਮਾਰੀ ਕਾਰਨ ਵਪਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਉੱਥੇ ਹੀ ਇਸ ਕਾਰਨ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼' ਨੇ 93ਵੇਂ ਆਸਕਰ ਐਵਾਰਡਜ਼ ਨੂੰ ਕਰੀਬ ਦੋ ਮਹੀਨੇ ਲਈ ਟਾਲਣ ਦਾ ਐਲਾਨ ਕੀਤਾ ਹੈ।
40 ਸਾਲਾਂ ਵਿੱਚ ਆਸਕਰ ਪੁਰਸਕਾਰ ਸਮਾਰੋਹ ਦੀ ਤਰੀਕ ਪਹਿਲੀ ਵਾਰ ਬਦਲੀ - ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼
40 ਸਾਲਾਂ ਵਿੱਚ ਆਸਕਰ ਪੁਰਸਕਾਰ ਸਮਾਰੋਹ ਦੀ ਤਰੀਕ ਪਹਿਲੀ ਵਾਰ ਬਦਲੀ ਗਈ ਹੈ। ਇਹ ਪੁਰਸਕਾਰ ਹੁਣ ਅਗਲੇ ਸਾਲ 25 ਅਪ੍ਰੈਲ ਨੂੰ ਦਿੱਤੇ ਜਾਣਗੇ।
ਇਹ ਪੁਰਸਕਾਰ ਹੁਣ ਅਗਲੇ ਸਾਲ 25 ਅਪ੍ਰੈਲ ਨੂੰ ਦਿੱਤੇ ਜਾਣਗੇ। ਪਹਿਲੇ ਐਵਾਰਡਜ਼ ਲਈ 28 ਫਰਵਰੀ, 2021 ਦਾ ਦਿਨ ਨਿਰਧਾਰਤ ਕੀਤਾ ਗਿਆ ਸੀ। ਬੀਤੇ 40 ਸਾਲਾਂ ਵਿੱਚ ਆਸਕਰ ਪੁਰਸਕਾਰ ਸਮਾਰੋਹ ਦੀ ਤਰੀਕ ਪਹਿਲੀ ਵਾਰ ਬਦਲੀ ਗਈ ਹੈ। ਅਕੈਡਮੀ ਦੇ ਪ੍ਰਧਾਨ ਡੇਵਿਡ ਰੂਬਿਨ ਅਤੇ ਸੀਈਓ ਡਾਨ ਹਡਸਨ ਨੇ ਇਕ ਬਿਆਨ ਵਿੱਚ ਕਿਹਾ ਕਿ ਇੱਕ ਸਦੀ ਤੋਂ ਅੰਧਕਾਰ ਦੇ ਦੌਰ ਵਿੱਚ ਫਿਲਮਾਂ ਸਾਨੂੰ ਦਿਲਾਸਾ ਦੇਣ, ਪ੍ਰੇਰਿਤ ਕਰਨ ਅਤੇ ਮਨੋਰੰਜਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਐਵਾਰਡਜ਼ ਦੀ ਤਰੀਕ ਨੂੰ ਅੱਗੇ ਵਧਾਉਣ ਨਾਲ ਫਿਲਮਕਾਰਾਂ ਨੂੰ ਆਪਣੀਆਂ ਫਿਲਮਾਂ ਨੂੰ ਪੂਰਾ ਕਰਨ ਅਤੇ ਰਿਲੀਜ਼ ਕਰਨ ਵਿੱਚ ਸਹੂਲਤ ਮਿਲੇਗੀ।