ਮੁੰਬਈ: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦੀ ਆਉਣ ਵਾਲੀ ਫ਼ਿਲਮ 'ਦਿ ਬਿਗ ਬੁਲ' ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਦੀ ਸ਼ੂਟਿੰਗ ਹਾਲ ਹੀ 'ਚ ਅਭਿਸ਼ੇਕ ਨੇ ਸ਼ੁਰੂ ਕੀਤੀ ਹੈ। ਅਭਿਸ਼ੇਕ ਬੱਚਨ ਨੇ ਆਪਣੇ ਟਵਿੱਟਰ 'ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਵਿੱਚ ਫ਼ਿਲਮ ਦਾ ਨਾਂਅ ਵੀ ਦਰਸਾਇਆ ਗਿਆ ਸੀ।
'ਦਿ ਬਿੱਗ ਬੁੱਲ' ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ, ਅਭਿਸ਼ੇਕ-ਅਜੇ ਇੱਕ ਵਾਰ ਫੇਰ ਆਉਣਗੇ ਨਜ਼ਰ
ਅਦਾਕਾਰ ਅਭਿਸ਼ੇਕ ਬੱਚਨ ਦੀ ਫ਼ਿਲਮ 'ਦਿ ਬਿਗ ਬੁਲ' ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਹੈ। 'ਬੋਲ ਬੱਚਨ' ਤੋਂ ਬਾਅਦ ਇੱਕ ਵਾਰ ਫੇਰ ਅਭਿਸ਼ੇਕ ਬੱਚਨ ਅਤੇ ਅਜੇ ਦੇਵਗਨ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਫ਼ਿਲਮ 'ਚ ਇਲਿਆਨਾ ਡੀ ਕਰੂਜ਼ ਵੀ ਨਜ਼ਰ ਆਵੇਗੀ, ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
ਦੱਸਣਯੋਗ ਹੈ ਕਿ ਇਸ ਫ਼ਿਲਮ ‘ਚ ਇਲਿਆਨਾ ਡੀ ਕਰੂਜ਼ ਅਭਿਸ਼ੇਕ ਦੇ ਨਾਲ ਵੀ ਨਜ਼ਰ ਆਉਣਗੇ। ਹਾਲ ਹੀ ਵਿੱਚ ਅਭਿਸ਼ੇਕ ਨੇ ਫ਼ਿਲਮ ਦੇ ਪਹਿਲੇ ਦਿਨ ਦੀ ਸ਼ੂਟਿੰਗ ਬਾਰੇ ਜਾਣਕਾਰੀ ਦਿੱਤੀ ਸੀ। ਇਸ ਫ਼ਿਲਮ ਦਾ ਨਿਰਮਾਣ ਅਜੇ ਦੇਵਗਨ ਕਰ ਰਹੇ ਹਨ। ਅਭਿਸ਼ੇਕ ਅਤੇ ਅਜੇ ਦੇਵਗਨ ਰੋਹਿਤ ਸ਼ੈਟੀ ਦੀ 'ਬੋਲ ਬਚਨ' ਤੋਂ ਬਾਅਦ ਇਕੱਠੇ ਦਿਖਾਈ ਦੇਣਗੇ। ਰਿਪੋਰਟ ਦੇ ਅਨੁਸਾਰ, ਫ਼ਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੋਵੇਗੀ। ਇਹ ਫ਼ਿਲਮ 1990 ਅਤੇ 2000 ਦੇ ਵਿਚਕਾਰ ਵਾਪਰੀਆਂ ਅਸਲ ਘਟਨਾਵਾਂ ਦੇ ਅਧਾਰਿਤ ਹੋਵੇਗੀ।
ਹੋਰ ਪੜ੍ਹੋ: ਇੱਕ ਇੰਟਰਵਿਊ ਨੇ ਬਦਲ ਦਿੱਤੀ ਜ਼ਿੰਦਗੀ, ਹੁਣ KBC 'ਚ ਅਮਿਤਾਭ ਬੱਚਨ ਨਾਲ ਆਉਣਗੇ ਨਜ਼ਰ
ਅਭਿਸ਼ੇਕ ਫ਼ਿਲਮ ਵਿੱਚ ਹਰਸ਼ਦ ਮਹਿਤਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਪੂਰੀ ਤਰ੍ਹਾਂ ਬਦਨਾਮ ਸਟਾਕ-ਬ੍ਰੋਕਰ ਹਰਸ਼ਦ ਮਹਿਤਾ ਦੀ ਜ਼ਿੰਦਗੀ 'ਤੇ ਅਧਾਰਿਤ ਹੋਵੇਗੀ, ਜਿਸ ਨੂੰ 1992 ਦੇ ਸੁਰੱਖਿਆ ਘੁਟਾਲੇ ਵਿੱਚ ਆਰਥਿਕ ਅਪਰਾਧ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇਲਿਆਨਾ ਨਾਲ ਫ਼ਿਲਮ ਵਿੱਚ ਇੱਕ ਹੋਰ ਅਦਾਕਾਰਾ ਦੀ ਜ਼ਰੂਰਤ ਹੈ, ਜਿਸ ਦੀ ਭਾਲ ਹਾਲੇ ਤੱਕ ਜਾਰੀ ਹੈ। ਫ਼ਿਲਮ ਦੀ ਰਿਲੀਜ਼ ਦੀ ਮਿਤੀ ਹਾਲੇ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਇਸ ਫ਼ਿਲਮ ਨੂੰ ਕੂਕੀ ਗੁਲਾਟੀ ਡਾਇਰੈਕਟ ਕਰ ਰਹੇ ਹਨ।