ਪੰਜਾਬ

punjab

ETV Bharat / sitara

ਫ਼ਿਲਮ ਮਲੰਗ ਵਿੱਚ ਆਦਿੱਤਿਆ ਦਾ ਨਵਾਂ ਲੁੱਕ ਹੋਇਆ ਜਾਰੀ, 6 ਜਨਵਰੀ ਨੂੰ ਰਿਲੀਜ਼ ਹੋਵੇਗਾ ਟ੍ਰੇਲਰ - Malang trailer drop on 6 jan

ਬਾਲੀਵੁੱਡ ਅਦਾਕਾਰ ਆਦਿੱਤਿਆ ਰਾਏ ਕਪੂਰ ਦੀ ਫ਼ਿਲਮ ਮਲੰਗ ਦਾ ਨਵਾਂ ਲੁੱਕ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਫ਼ਿਲਮ ਇੱਕ ਰਿਵੈਂਜ ਡਰਾਮਾ ਫ਼ਿਲਮ ਹੈ, ਜਿਸ ਨੂੰ ਆਸ਼ਿਕੀ 2 ਦੇ ਨਿਰਦੇਸ਼ਕ ਮੋਹਿਤ ਸੂਰੀ ਨੇ ਡਾਇਰੈਕਟ ਕੀਤਾ ਹੈ।

First look poster of Malang release
ਫ਼ੋਟੋ

By

Published : Jan 3, 2020, 11:44 AM IST

ਮੁੰਬਈ: ਬਾਲੀਵੁੱਡ ਅਦਾਕਾਰ ਅਦਿੱਤਿਆ ਰਾਏ ਕਪੂਰ ਦੀ ਨਵੀਂ ਫ਼ਿਲਮ ਮਲੰਗ ਦਾ ਨਵਾਂ ਲੁੱਕ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਇੱਕ ਕੈਪਸ਼ਨ ਵੀ ਲਿਖਿਆ ਹੋਇਆ ਹੈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਫ਼ਿਲਮ ਕਾਫ਼ੀ ਦਿਲਚਸਪ ਹੋਵੇਗੀ।

ਹੋਰ ਪੜ੍ਹੋ: 'ਮਲੰਗ' ਫਿਲਮ ਦਾ ਪਹਿਲਾ ਪੋਸਟਰ ਜਾਰੀ, ਇਸ ਅੰਦਾਜ਼ 'ਚ ਨਜ਼ਰ ਆਏ ਆਦਿੱਤਿਆ ਅਤੇ ਦਿਸ਼ਾ ਪਟਾਨੀ

ਪੋਸਟਰ ਵਿੱਚ ਲਿਖਿਆ ਹੋਇਆ ਹੈ,"UNLEASH THE MADNESS"ਇਸ ਤੋਂ ਇਲਾਵਾ ਫ਼ਿਲਮ ਦਾ ਟ੍ਰੇਲਰ 6 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।

ਇਸ ਫ਼ਿਲਮ ਦਾ ਨਿਰਦੇਸ਼ਨ ਆਸ਼ਿਕੀ 2 ਦੇ ਡਾਇਰੈਕਟਰ ਮੋਹਿਤ ਸੂਰੀ ਵੱਲੋਂ ਕੀਤਾ ਜਾਵੇਗਾ। ਇਹ ਫ਼ਿਲਮ ਟੀ ਸੀਰੀਜ਼ ਦੇ ਲੇਬਲ ਹੇਠਾ ਤਿਆਰ ਹੋਈ ਹੈ ਤੇ ਫ਼ਿਲਮ 7 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਸ ਫ਼ਿਲਮ ਵਿੱਚ ਆਦਿੱਤਿਆ ਰਾਏ ਕਪੂਰ ਅਤੇ ਦਿਸ਼ਾ ਪਟਨੀ ਨਜ਼ਰ ਆਉਣਗੇ।

ਹੋਰ ਪੜ੍ਹੋ: ਜਨਮ ਦਿਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ

ਫ਼ਿਲਮ ਵਿੱਚ ਅਨਿਲ ਕਪੂਰ ਅਤੇ ਕੁਨਾਲ ਖੇਮੂ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। 'ਮਲੰਗ' ਇੱਕ ਰਿਵੈਂਜ ਡਰਾਮਾ ਫ਼ਿਲਮ ਹੈ ਤੇ ਇਸ ਫ਼ਿਲਮ ਨੂੰ ਭੂਸ਼ਣ, ਲਵ ਰੰਜਨ, ਅੰਕੁਰ ਅਤੇ ਜੈ ਸ਼ੇਵਕਰਮਣੀ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ।

ABOUT THE AUTHOR

...view details