ਮੁੰਬਈ: ਅਦਾਕਾਰ ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਭੁਜ: ਦਿ ਪ੍ਰਾਇਡ ਆਫ਼ ਇੰਡੀਆ' ਦੇ ਮੇਕਰਸ ਨੇ ਫ਼ਿਲਮ ਦੇ ਅਦਾਕਾਰ ਦਾ ਡੈਸ਼ਿੰਗ ਲੁੱਕ ਸਾਂਝਾ ਕੀਤਾ ਹੈ। ਸਾਂਝਾ ਕੀਤੇ ਗਏ ਫ਼ਰਸਟ ਲੁੱਕ 'ਚ ਅਜੇ ਦੇਵਗਨ ਸਕੁਐਡਰਨ ਲੀਡਰ ਬਣੇ ਹੋਏ ਵਿਖਾਈ ਦੇ ਰਹੇ ਹਨ। ਬਲੈਕ ਯੂਨੀਫ਼ੌਰਮ 'ਚ ਅਜੇ ਕਾਫ਼ੀ ਕੂਲ ਲੱਗ ਰਹੇ ਹਨ।
ਇਸ ਫਿਲਮ 'ਚ ਸਕੁਐਡਰਨ ਲੀਡਰ ਦਾ ਕਿਰਦਾਰ ਨਿਭਾਉਣਗੇ ਅਜੇ ਦੇਵਗਨ - Bhuj The Pride of India news
ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਦਾ ਪਹਿਲਾ ਲੁੱਕ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ 'ਚ ਅਜੇ ਦੇਵਗਨ ਨੇ ਵੀ ਸਕੁਐਡਰਨ ਲੀਡਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੇ ਹਨ।
ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਆਫ਼ੀਸ਼ਲ ਟਵੀਟਰ ਅਕਾਊਂਟ 'ਤੇ ਅਜੇ ਦੇਵਗਨ ਦੇ ਫ਼ਰਸਟ ਲੁੱਕ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਇਹ ਫ਼ਿਲਮ 14 ਅਗਸਤ 2020 ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਭਿਨੇਤਾ ਅਜੇ ਦੇਵਗਨ ਆਪਣੀ ਇਤਿਹਾਸਕ ਪੀਰੀਅਡ-ਡਰਾਮਾ ਫਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ' ਨਾਲ ਜਲਦੀ ਹੀ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ। ਮਰਾਠਾ ਅਤੇ ਮੁਗਲਾਂ ਦੀ ਲੜਾਈ ‘ਤੇ ਅਧਾਰਤ ਇਸ ਫਿਲਮ ‘ਚ ਅਭਿਨੇਤਾ ਨੇ ਮਰਾਠਾ ਸੂਬੇਦਾਰ ਤਾਨਾਜੀ ਮਾਲੂਸਰੇ ਦਾ ਕਿਰਦਾਰ ਨਿਭਾਇਆ ਹੈ।
ਇਹ ਫ਼ਿਲਮ 3 ਡੀ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ਕੰਪਨੀ ਨੇ ਖ਼ੁਦ ਨੂੰ ਪੂਰਾ ਕਰ ਲਿਆ ਹੈ ਅਤੇ ਇਸ ਦੇ ਨਾਲ ਅਭਿਨੇਤਾ ਦੇ ਕਰੀਅਰ ਦੀਆਂ 100 ਫ਼ਿਲਮਾਂ ਵੀ ਪੂਰੀਆਂ ਹੋ ਗਈਆਂ ਹਨ। ਇਹ ਫ਼ਿਲਮ 10 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।