ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੰਨ੍ਹੀ-ਦਿਨ੍ਹੀ ਡਾਇਰੈਕਟਰ ਕਬੀਰ ਖ਼ਾਨ ਦੀ ਆਉਣ ਵਾਲੀ ਫ਼ਿਲਮ '83 ਦੀਆਂ ਤਿਆਰੀਆਂ 'ਚ ਜੁੱਟੇ ਹੋਏ ਹਨ।
ਦੱਸਣਯੋਗ ਹੈ ਕਿ ਸਪੋਰਟਸ ਡਰਾਮੇ 'ਤੇ ਆਧਾਰਿਤ ਕਬੀਰ ਖ਼ਾਨ ਦੀ ਫ਼ਿਲਮ 1983 ਦੇ ਵਰਲਡ ਕੱਪ ਨੂੰ ਵਿਖਾਵੇਗੀ ਜਿਸ 'ਚ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਸੀ। ਅਦਾਕਾਰ ਰਣਵੀਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਫ਼ਿਲਮ ਦੇ ਪਹਿਲੇ ਲੁੱਕ ਦੀ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ 'ਚ ਰਣਵੀਰ ਆਪਣੀ ਟੀਮ ਦੇ ਨਾਲ ਪੋਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। '83 'ਚ ਆਰ.ਬੇਦੀ, ਹਾਰਡੀ ਸੰਧੂ, ਚਿਰਾਗ ਪਾਟਿਲ, ਸਾਕਿਬ ਸਲੀਮ, ਪੰਕਜ ਤ੍ਰਿਪਾਠੀ ,ਤਾਹਿਰ ਬਸੀਨ, ਐਮੀ ਵਿਰਕ ਅਤੇ ਸਾਹਿਲ ਖੱਟਰ ਵਰਗੇ ਅਦਾਕਾਰ ਅਹਿਮ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ।
'83 ਦਾ ਪਹਿਲਾ ਲੁੱਕ ਜਾਰੀ, ਜੋਸ਼ 'ਚ ਨਜ਼ਰ ਆਈ ਕ੍ਰਿਕਟ ਦੀ ਟੀਮ - kabir khan
ਹਾਲ ਹੀ ਦੇ ਵਿੱਚ ਰਣਵੀਰ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ਿਲਮ '83 ਦਾ ਪਹਿਲਾ ਲੁੱਕ ਸਾਂਝਾ ਕੀਤਾ ਹੈ।
ਸੋਸ਼ਲ ਮੀਡੀਆ