ਚੰਡੀਗੜ੍ਹ: ਅਦਾਕਾਰਾ ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖ਼ਾਨ ਦੀਆਂ ਮੁਸ਼ਕਲਾਂ ਥਮਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਪੈਂਦੇ ਅਜਨਾਲਾ ਤੋਂ ਬਾਅਦ ਚੰਡੀਗੜ੍ਹ 'ਚ ਵੀ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਵਾਈ ਗਈ ਹੈ। ਇਹ ਐਫਆਈਆਰ ਕੈਥੋਲਿਕ ਚਰਚ ਦੇ ਮੈਂਬਰ ਸੁਖਜਿੰਦਰ ਸਿੰਘ ਨੇ ਦਰਜ ਕਰਵਾਈ ਹੈ। ਉਨ੍ਹਾਂ ਅਪਣੀ ਐਫਆਈਆਰ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਇਨ੍ਹਾਂ ਹਸਤੀਆਂ ਵਿਰੁੱਧ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ।
ਵੱਡੀ ਗਿਣਤੀ 'ਚ ਪੁੱਜੇ ਇਸਾਈ ਵਿਰੋਧੀਆਂ ਨੇ ਜਲੰਧਰ ਅਤੇ ਗੁਰਦਾਸਪੁਰ 'ਚ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਇੱਕ ਦਿਨ ਪਹਿਲਾਂ, ਰਵੀਨਾ ਨੇ ਮੁਆਫੀ ਮੰਗਦੇ ਹੋਏ ਕਿਹਾ, "ਜੇ ਉਸ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਤਾਂ ਉਹ ਮਾਫ਼ੀ ਮੰਗਦੀ ਹੈ।" “ਮੈਂ ਇਕ ਸ਼ਬਦ ਨਹੀਂ ਕਿਹਾ ਜਿਸ ਦੀ ਵਿਆਖਿਆ ਕਿਸੇ ਵੀ ਧਰਮ ਦੇ ਅਪਮਾਨ ਵਜੋਂ ਕੀਤੀ ਜਾ ਸਕਦੀ ਹੈ। ਸਾਡੇ ਤਿੰਨਾਂ (ਫਰਾਹ ਖਾਨ, ਭਾਰਤੀ ਸਿੰਘ ਅਤੇ ਮੈਂ) ਨੇ ਕਦੇ ਵੀ ਕਿਸੇ ਨੂੰ ਨਾਰਾਜ਼ ਕਰਨ ਦਾ ਇਰਾਦਾ ਨਹੀਂ ਬਣਾਇਆ, ਪਰ ਜੇ ਅਸੀਂ ਅਜਿਹਾ ਕੀਤਾ ਤਾਂ ਉਨ੍ਹਾਂ ਲਈ ਮੇਰੀ ਦਿਲੋਂ ਮੁਆਫ਼ੀ। "ਜਿਨ੍ਹਾਂ ਨੂੰ ਸੱਟ ਲੱਗੀ "
ਫ਼ਰਾਹ ਖ਼ਾਨ ਨੇ ਵੀ ਟਵੀਟ ਕਰ ਇਸ ਲਈ ਮਾਫ਼ੀ ਮੰਗੀ ਹੈ।