ਮੁੰਬਈ : ਯੂਕੇ ਬੇਸਡ ਪੰਜਾਬੀ ਗਾਇਕਾ ਹਾਰਡ ਕੌਰ ਨੇ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਆਰਐਸਐਸ ਮੁੱਖੀ ਮੋਹਨ ਭਾਗਵਤ ਦੇ ਖ਼ਿਲਾਫ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਗੱਲਾਂ ਲਿਖਣ ਕਾਰਨ ਕੇਸ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਹਾਰਡ ਕੌਰ ਨੇ ਯੋਗੀ ਆਦਿਤਯਨਾਥ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ 'ਰੇਪਿਸਟ' ਅਤੇ ਆਰਐਸਐਸ ਚੀਫ਼ ਮੋਹਨ ਭਾਗਵਤ ਨੂੰ 'ਅੱਤਵਾਦੀ' ਕਿਹਾ ਹੈ। ਇਸ ਟਿੱਪਣੀ ਕਾਰਨ ਹਾਰਡ ਕੌਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਰਡ ਕੌਰ ਨੇ ਇੰਸਟਾਗ੍ਰਾਮ 'ਤੇ 'Who killed Karkare' ਨਾਮ ਦੀ ਕਿਤਾਬ ਦੇ ਪਹਿਲੇ ਪੰਨੇ ਦੀ ਤਸਵੀਰ ਵੀ ਪੋਸਟ ਕੀਤੀ ਹੈ ਜਿਸਨੂੰ ਐਮ ਐਮ ਮੁਰਸ਼ੀਫ਼ ਨੇ ਲਿਖਿਆ ਹੈ।