ਮੁੰਬਈ: ਨਾਗਰਿਕਤਾ ਸੋਧ ਬਿੱਲ ਨੂੰ ਲੈਕੇ ਵਿਰੋਧ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਹੁਣ ਫ਼ਿਲਮਮੇਕਰ ਮਹੇਸ਼ ਭੱਟ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। ਮਹੇਸ਼ ਭੱਟ ਨੇ ਸੰਵਿਧਾਨ ਦੀ ਸਹੁੰ ਚੁੱਕ ਕੇ ਕਿਹਾ ਕਿ ਅਸੀਂ ਸੰਵੀਧਾਨ ਦੇ ਮੁੱਲ ਅਤੇ ਇਸ ਦੇ ਸੇਕੁਲਰ ਅਤੇ ਲੋਕਤੰਤਰ ਸਵਰੂਪ ਦੇ ਪ੍ਰਤੀ ਸਮਰਪਿਤ ਰਹਾਂਗੇ। ਇਸ ਤੋਂ ਬਾਅਦ ਮਹੇਸ਼ ਭੱਟ ਨੇ ਦੇਸ਼ ਦੀ ਏਕਤਾ ਦੀ ਸ਼ਲਾਘਾ ਕੀਤੀ। ਮਹੇਸ਼ ਭੱਟ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਭੇਦਭਾਵ ਕਰਦਾ ਹੈ ਅਤੇ ਇਹ ਸੰਵੀਧਾਨ ਦੇ ਵਿਰੁੱਧ ਹੈ।
ਫ਼ਿਲਮਮੇਕਰ ਮਹੇਸ਼ ਭੱਟ ਨੇ ਕੀਤਾ ਨਾਗਰਿਕਤਾ ਸੋਧ ਕਾਨੂੰਨ ਬਿੱਲ ਦਾ ਵਿਰੋਧ - ਨਾਗਰਿਕਤਾ ਸੋਧ ਬਿੱਲ ਦਾ ਵਿਰੋਧ
ਮਹੇਸ਼ ਭੱਟ ਨੇ ਨਾਗਰਿਕਤਾ ਸੋਧ ਬਿਲ ਦਾ ਵਿਰੋਧ ਕੀਤਾ ਹੈ। ਇਸ ਵਿਰੋਧ ਦੀ ਵੀਡੀਓ ਯੋਗੇਂਦਰ ਯਾਦਵ ਨੇ ਟਵਿੱਟਰ 'ਤੇ ਸਾਂਝੀ ਕੀਤੀ। ਇਸ ਵੀਡੀਓ 'ਚ ਮਹੇਸ਼ ਭੱਟ ਨੇ ਸੰਵੀਧਾਨ ਦੀ ਸਹੁੰ ਚੁੱਕੀ ਸੀ।
ਮਹੇਸ਼ ਭੱਟ ਨੇ ਅੱਗੇ ਕਿਹਾ ਅਸੀਂ ਇਸ ਕਾਨੂੰਨ ਦਾ ਵਿਰੋਧ ਕਰਾਂਗੇ। ਮਹੇਸ਼ ਭੱਟ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਵੀਡੀਓ ਸਾਂਝਾ ਕਰਦੇ ਹੋਏ ਯੋਗੇਂਦਰ ਯਾਦਵ ਨੇ ਮਹੇਸ਼ ਭੱਟ ਦਾ ਸਹੁੰ ਚੁੱਕਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਇਸ ਪਹਿਲ ਲਈ ਨਾਗਰਿਕਤਾ ਕਾਨੂੰਨ ਦੇ ਵਿਰੋਧ ਲਈ ਰਾਸ਼ਟਰੀ ਸਤਰ 'ਤੇ ਮੁਹਿੰਮ ਦੀ ਸ਼ੁਰੂਆਤ ਦੱਸਿਆ। ਯੋਗੇਂਦਰ ਯਾਦਵ ਵਾਂਗ ਇਸੇ ਤਰ੍ਹਾਂ ਕਈ ਲੋਕਾਂ ਨੇ ਵੀ ਸੰਵੀਧਾਨ ਦੀ ਰੱਖਿਆ ਕਰਨ ਲਈ ਸਹੁੰ ਚੁੱਕੀ ਅਤੇ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕੀਤਾ।
ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਦਿੱਲੀ ਵਿੱਚ ਭਾਰੀ ਹਿੰਸਾ ਹੋਈ। ਜਾਮਿਆ ਯੂਨੀਵਰਸਿਟੀ ਦੇ ਵਿਦਿਆਰਥੀ ਕਾਨੂੰਨ ਦੇ ਵਿਰੋਧ ਵਿੱਚ ਸ਼ਾਤੀਪੂਰਨ ਮਾਰਚ ਕੱਢ ਰਹੇ ਸਨ ਕਿ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ। ਪ੍ਰਦਰਸ਼ਨਕਾਰੀਆਂ ਨੇ ਨਿਯੰਤਰਨ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ 3 ਬੱਸਾਂ ਫ਼ੂਕ ਦਿੱਤੀਆਂ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ।