ਪੰਜਾਬ

punjab

ETV Bharat / sitara

PM ਨੂੰ ਪੱਤਰ ਲਿਖਣ 'ਤੇ ਭੜਕੇ ਫ਼ਿਲਮ ਮੇਕਰ ਅਸ਼ੋਕ ਪੰਡਿਤ - ਪ੍ਰਧਾਨਮੰਤਰੀ

ਫਿਲਮ ਨਿਰਦੇਸ਼ਕ ਅਸ਼ੋਕ ਪੰਡਿਤ ਨੇ PM ਮੋਦੀ ਨੂੰ 49 ਹਸਤੀਆਂ ਵੱਲੋਂ ਲਿਖੀ ਚਿੱਠੀ 'ਤੇ ਦਿੱਤੋ ਮੁੰਹ ਤੋੜ ਜਵਾਬ। ਅਸ਼ੋਕ ਨੇ ਕਿਹਾ ਕਿ ਪੀਐਮ ਦੀ ਮੁੜ ਤੋਂ ਵਾਪਸੀ ਮੋਦੀ ਤੇ ਨਿਸ਼ਾਨਾ ਬਣਿਆ ਜਾ ਰਿਹਾ ਹੈ.

ਫ਼ੋਟੋ

By

Published : Jul 25, 2019, 1:16 PM IST


ਮੁੰਬਈ: ਦੇਸ਼ ਵਿੱਚ ਵੱਧ ਰਹੀ ਮੌਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਧਿਆਨ 'ਚ ਰੱਖਦਿਆਂ 49 ਕਲਾਕਾਰਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਮੌਬ ਲਿੰਚਿੰਗ 'ਤੇ ਪ੍ਰਤੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਚਿੱਠੀ ਵਿੱਚ ਦੇਸ਼ ਅੰਦਰ ਹੋ ਰਹੀਆਂ ਨਸਲੀ ਤੇ ਨਸਲੀ ਧਰਮ ਦੇ ਨਾਂਅ 'ਤੇ ਹੋ ਰਹੇ ਜੁਰਮਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।
ਦਰਅਸਲ ਫ਼ਿਲਮ ਨਿਰਦੇਸ਼ਕ ਅਸ਼ੋਕ ਪੰਡਿਤ ਨੇ 49 ਹਸਤੀਆਂ ਵੱਲੋਂ ਲਿਖੇ ਪੱਤਰ 'ਤੇ ਨਾਰਾਜ਼ਗੀ ਜਤਾਈ ਹੈ।ਫਿਲਮ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਪੀਐਮ ਮੋਦੀ ਨੂੰ 49 ਵੱਲੋਂ ਲਿਖੀ ਚਿਠੀ ਤੇ ਮੁੰਹ ਤੋੜ ਜਵਾਬ ਦਿੱਤਾ।ਅਸ਼ੋਕ ਨੇ ਕਿਹਾ ਕਿ PM ਦੀ ਮੁੜ ਤੋਂ ਵਾਪਸੀ ਤੇ ਵਿਧਾਨਸਭਾ ਚੋਣਾਂ ਕਰਕੇ ਮੋਦੀ ਤੇ ਨਿਸ਼ਾਨਾ ਬਣਿਆ ਜਾ ਰਿਹਾ ਹੈ। ਹਸਤੀਆਂ ਦਾ ਇਰਾਦਾ ਲੋਕਾਂ ਦੀ ਮਦਦ ਕਰਨਾ ਨਹੀਂ ਸਗੋਂ ਪ੍ਰਸਿੱਧੀ ਹਾਸਲ ਕਰਨਾ ਹੈ। ਜੇ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਖੁੱਲੀ ਚਿੱਠੀ ਲਿਖਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਖ਼ੁਦ ਜਾ ਕੇ ਮਿਲੋ।
ਅਸ਼ੋਕ ਨੇ ਕਿਹਾ ਕਿ ਇਸ ਸਾਲ ਮੀਂਹ ਬਹੁਤ ਪੈ ਰਿਹਾ ਹੈ। ਮੀਂਹ ਨਾਲ ਪੀੜਤ ਡੱਡੂ ਬਾਹਰ ਆ ਰਹੇ ਹਨ ਤੇ ਫ਼ਿਰ ਤੋਂ ਰੋਲਾ ਪਾ ਰਹੇ ਹਨ।
ਇਸੇ ਤੇ ਹੀ ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਈ ਅਜਿਹੇ ਕੇਸ ਰੋਜ਼ਾਨਾ ਸੁਣਨ ਨੂੰ ਮਿਲਦੇ ਹਨ ਜਿਸ ਵਿੱਚ ਛੋਟੀਆਂ ਜ਼ਾਤਾਂ ਵਾਲੇ ਲੋਕਾਂ ਤੇ ਜੁਰਮ ਹੁੰਦੇ ਹਨ ਜਿਸ 'ਤੇ ਪੀ ਐਮ ਮੋਦੀ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਂਦੀ ਹੈ।
ਸਵਰਾ ਨੇ 49 ਹਸਤੀਆਂ ਦੁਆਰਾ ਲਿਖੀ ਪ੍ਰਧਾਨ ਮੰਤਰੀ ਖੁੱਲੀ ਚਿੱਠੀ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਇਸ ਨੂੰ ਨਜਿੱਠਣ ਲਈ ਕਈ ਮਜ਼ਬੂਰ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ।
ਮੀਡੀਆ ਨਾਲ ਗੱਲ ਕਰਦਿਆਂ ਸਵਰਾ ਨੇ ਕਿਹਾ ਕਿ 'ਅਜੇ ਦੇਸ਼ ਵਿੱਚ ਮੌਬ ਲਿੰਚਿੰਗ ਇੱਕ ਮਹਾਂਮਾਰੀ ਬਣ ਗਈ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਕੌੜੀ ਸਚਾਈ ਤੋਂ ਮੂੰਹ ਮੋੜਿਆ ਜਾ ਸਕਦਾ ਹੈ। ਇਸ ਵਿੱਚ ਹੇਰਾਫੇਰੀ ਕਰਨ ਦੀ ਕੋਈ ਤੁਕ ਨਹੀਂ ਹੈ।
ਦੇਖਣਯੋਗ ਹੋਵੇਗਾ ਮੌਬ ਲਿੰਚਿੰਗ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਉੱਤੇ ਕਿ ਪ੍ਰਤੀਕਿਰਿਆ ਹੋਵੇਗੀ।

ABOUT THE AUTHOR

...view details