ਮੁੰਬਈ: ਹਾਲ ਹੀ ਵਿੱਚ ਬਾਲੀਵੁੱਡ ਦੀਆਂ 2 ਵੱਡੀਆਂ ਫ਼ਿਲਮਾਂ ਦੇ ਗਾਣੇ ਰਿਲੀਜ਼ ਹੋਏ ਹਨ। ਰਿਤੀਕ ਤੇ ਟਾਈਗਰ ਦੀ ਸਟਰਾਰ ਫ਼ਿਲਮ 'ਵਾਰ' ਦਾ ਨਵਾਂ ਗਾਣਾ 'ਜੈ ਜੈ ਸ਼ਿਵ ਸ਼ੰਕਰ' ਰਿਲੀਜ਼ ਹੋਇਆ ਹੈ, ਤੇ ਇਸ ਦੇ ਨਾਲ ਹੀ ਹਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਵਾਪਸੀ ਕਰ ਰਹੀ ਪ੍ਰਿਅੰਕਾ ਚੋਪੜਾ ਦੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦਾ ਗਾਣਾ 'ਦਿਲ ਹੀ ਤੋਂ ਹੈ' ਰਿਲੀਜ਼ ਹੋਇਆ ਹੈ।
ਹੋਰ ਪੜ੍ਹੋ: ਮਿਸ ਵਰਡਲ ਦਾ ਸੁਪਨਾ ਵੇਖਦੀ ਹੈ ਸੇਜਲ ਗੁਪਤਾ
ਜੇ ਗੱਲ ਕਰੀਏ ਰਿਤਿਕ ਤੇ ਟਾਈਗਰ ਦੀ ਫ਼ਿਲਮ ਦੇ ਗਾਣੇ ਦੀ ਤਾਂ ਦੋਵੇਂ ਹੀ ਅਦਾਕਾਰ ਇਸ ਗਾਣੇ ਵਿੱਚ ਆਪਣੇ- ਆਪਣੇ ਅੰਦਾਜ਼ 'ਚ ਨੱਚਦੇ ਹੋਏ ਨਜ਼ਰ ਆ ਰਹੇ ਹਨ। ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਨੇ ਇਸ ਵੀਡੀਓ ਸ਼ੂਟ ਤੋਂ ਪਹਿਲਾਂ ਲੱਗਭੱਗ 21 ਦਿਨਾਂ ਤੱਕ ਇਸ ਗਾਣੇ ਵਿਚਲੇ ਨਾਚ ਦਾ ਅਭਿਆਸ ਕੀਤਾ ਸੀ। ਵੀਡੀਓ ਦੀ ਸ਼ੁਰੂਆਤ ਵਿੱਚ, ਟਾਈਗਰ ਦਾ ਡਾਂਸ ਦੇਖਣ ਨੂੰ ਮਿਲਦਾ ਤੇ ਉਸ ਦੇ ਨਾਲ ਹੀ ਰਿਤਿਕ ਦੀ ਐਂਟਰੀ ਹੁੰਦੀ ਹੈ।