ਮੁੰਬਈ: ਵਰੁਣ ਧਵਨ, ਸ਼ਰਧਾ ਕਪੂਰ, ਨੋਰਾ ਫਤੇਹੀ ਅਤੇ ਪ੍ਰਭੂ ਦੇਵਾ ਦੀ ਫ਼ਿਲਮ 'ਸਟ੍ਰੀਟ ਡਾਂਸਰ 3' ਡੀ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਰੇਮੋ ਡੀਸੂਜ਼ਾ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ ਡਾਂਸ 'ਤੇ ਅਧਾਰਿਤ ਹੈ। ਲੋਕਾਂ ਵੱਲੋਂ ਫ਼ਿਲਮ ਦੇ ਟ੍ਰੇਲਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਅਗਲੇ ਸਾਲ 24 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: ਜੋ ਹਾਰ ਦਾ ਸਾਹਮਣਾ ਕਰਦੇ ਹਨ,ਉਨ੍ਹਾਂ ਦੀ ਵੀ ਇੱਕ ਕਹਾਣੀ ਹੈ:ਪੁਨੀਤ ਇਸਰ
ਫ਼ਿਲਮ ਦਾ ਟ੍ਰੇਲਰ ਡਾਂਸ ਨਾਲ ਭਰਿਆ ਪਿਆ ਹੈ। ਇਸ ਵਾਰ ਰੈਮੋ ਦੀ ਫ਼ਿਲਮ ਵਿੱਚ ਭਾਰਤ-ਪਾਕਿਸਤਾਨ ਵਾਲਾ ਐਂਗਲ ਦੇਖਣ ਨੂੰ ਮਿਲ ਰਿਹਾ ਹੈ। ਵਰੁਣ ਧਵਨ ਹਿੰਦੁਸਤਾਨੀ ਹਨ, ਜਦਕਿ ਸ਼ਰਧਾ ਕਪੂਰ ਪਾਕਿਸਤਾਨੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਗਣਤੰਤਰ ਦਿਵਸ ਦੇ ਮੌਕੇ 'ਤੇ ਆਉਣ ਵਾਲੀ ਇਸ ਫ਼ਿਲਮ 'ਚ ਭਾਰਤ-ਪਾਕਿਸਤਾਨ ਗੂੰਜਣਗੇ। ਪ੍ਰਭੂਦੇਵਾ ਦੇ ਆਈਕਨਿਕ ਗਾਣਾ 'ਮੁਕਾਬਲਾ' ਇੱਕ ਵਾਰ ਫਿਰ ਤੋਂ ਸੁਣਨ ਨੂੰ ਮਿਲੇਗਾ।