ਮੁੰਬਈ: ਵਿਧੂ ਵਿਨੋਦ ਚੋਪੜਾ ਦੀ ਵਾਪਸੀ, ਫ਼ਿਲਮ SHIKARA ਨਾਲ ਹੋ ਰਹੀ ਹੈ, ਜਿਸ ਦਾ ਨਿਰਦੇਸ਼ਨ ਉਹ ਖ਼ੁਦ ਕਰ ਰਹੇ ਹਨ। ਇਹ ਫ਼ਿਲਮ ਕਸ਼ਮੀਰ ਨਾਲ ਪਿਆਰ ਨੂੰ ਦਰਸਾਉਂਦੀ ਹੈ। ਇਹ ਫ਼ਿਲਮ ਪਹਿਲਾ 8 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ ਪਰ ਹੁਣ ਇਸ ਫ਼ਿਲਮ ਦੀ ਮਿਤੀ 8 ਨਵੰਬਰ ਤੋਂ ਬਦਲ ਕੇ 21 ਫ਼ਰਵਰੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਤਰਨ ਅਦਰਸ਼ ਵੱਲੋਂ ਕੀਤੇ ਟਵੀਟ ਤੋਂ ਮਿਲੀ ਹੈ।
ਹੋਰ ਪੜ੍ਹੋ: B'day Spcl: ਪਰਦੇ 'ਤੇ ਨਹੀਂ ਅਸਲ ਜ਼ਿੰਦਗੀ 'ਚ ਵੀ ਕਿੰਗ ਖ਼ਾਨ ਹਨ ਹੀਰੋ
ਇਹ ਫ਼ਿਲਮ ਵਿਨੋਦ ਚੋਪੜਾ ਫ਼ਿਲਮਾਂ ਅਤੇ ਫੌਕਸ ਸਟਾਰ ਸਟੂਡੀਓ ਵੱਲੋਂ ਤਿਆਰ ਕੀਤੀ ਗਈ ਹੈ। ਇੱਕ ਰਿਪੋਰਟ ਦੇ ਅਨੁਸਾਰ ਇਹ ਫ਼ਿਲਮ 1990 ਵੇਲੇ ਦੇ ਕਸ਼ਮੀਰੀ ਪੰਡਿਤਾਂ ਦੇ ਪਰਦੇਸ ਦਾ ਲੇਖ ਨੂੰ ਦਰਸਾਉਂਦੀ ਹੈ।
ਹੋਰ ਪੜ੍ਹੋ: ਦੋ ਝੱਲਿਆਂ ਦੀ ਪ੍ਰੇਮ ਕਹਾਣੀ ਦਰਸਾਉਂਦਾ ਹੈ ਫ਼ਿਲਮ ਝੱਲੇ ਦਾ ਪਹਿਲਾ ਗੀਤ
ਇਸ ਤੋਂ ਪਹਿਲਾ ਚੋਪੜ ਫ਼ਿਲਮਸ ਵੱਲੋਂ ਕ੍ਰਾਈਮ ਥ੍ਰਿਲਰ ਵਜ਼ੀਰ (2016), ਸੰਜੇ ਦੱਤ ਦੀ ਬਾਇਓਪਿਕ 'ਸੰਜੂ' (2018) ਅਤੇ ਸੋਨਮ ਕਪੂਰ-ਸਟਾਰਰ 'ਏਕ ਲੜਕੀ ਕੋ ਦੇਖ ਤੋਂ ਐਸਾ ਲੱਗਾ' (2019) ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।