ਮੁੰਬਈ: ਫ਼ਿਲਮ 'ਸਾਹੋ' ਨੇ ਬਾਕਸ ਆਫ਼ਿਸ 'ਤੇ ਪਹਿਲੇ ਹੀ ਦਿਨ 24.40 ਕਰੋੜ ਦਾ ਕਾਰੋਬਾਰ ਕਰ ਕੇ ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਕਰ ਦਿੱਤੀ ਸੀ। ਫ਼ਿਲਮ 'ਸਾਹੋ' ਨੇ 3 ਦਿਨਾਂ 'ਚ 79.08 ਕਰੋੜ ਕਮਾ ਲਏ ਸਨ।
ਫ਼ਿਲਮ ਸਾਹੋ ਨੇ ਕਮਾਏ 350 ਕਰੋੜ - Film Sahoo
29 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ ਸਾਹੋ ਦੇ ਪ੍ਰੋਡਿਊਸਰਾਂ ਮੁਤਾਬਿਕ ਫ਼ਿਲਮ ਨੇ ਦੁਨੀਆ ਭਰ 'ਚ 350 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਪਰ ਇਸ ਫ਼ਿਲਮ ਦੇ ਹਿੰਦੀ ਵਰਜ਼ਨ ਨੇ 3 ਦਿਨਾਂ 'ਚ 102 ਕਰੋੜ ਕਮਾ ਲਏ ਹਨ।
ਫ਼ੋਟੋ
29 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ ਸਾਹੋ ਨੇ ਕਮਾਈ ਦੇ ਸਾਰੇ ਰਿਕਾਰਡ ਤਾਂ ਤੋੜ ਦਿੱਤੇ ਹਨ ਪਰ ਕੁਝ ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਰਲਵਾ-ਮਿਲਵਾ ਹੀ ਰਿਸਪੌਂਸ ਮਿਲਿਆ ਹੈ।