ਫ਼ਿਲਮ ਸਾਹੋ ਦੀ ਤਿੰਨ ਦਿਨਾਂ ਦੀ ਕਮਾਈ ਆਈ ਸਾਹਮਣੇ - ਫ਼ਿਲਮ ਸਾਹੋ
350 ਕਰੋੜ 'ਚ ਬਣੀ ਫ਼ਿਲਮ ਸਾਹੋ ਦੀ ਪਹਿਲੇ ਤਿੰਨ ਦਿਨਾਂ ਦੀ ਕਮਾਈ ਸਾਹਮਣੇ ਆ ਚੁੱਕੀ ਹੈ। ਫ਼ਿਲਮ ਦੇ ਕਾਰੋਬਾਰ ਦੀ ਜਾਣਕਾਰੀ ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਰਾਹੀਂ ਦਿੱਤੀ ਹੈ। ਤਰਨ ਆਦਰਸ਼ ਨੇ ਫ਼ਿਲਮ ਬਾਹੁਬਲੀ ਨਾਲ ਵੀ ਫ਼ਿਲਮ ਸਾਹੋ ਦੀ ਤੁਲਨਾ ਕੀਤੀ ਹੈ।
ਫ਼ੋਟੋ
ਮੁੰਬਈ: ਫ਼ਿਲਮ 'ਸਾਹੋ' ਨੇ ਬਾਕਸ ਆਫ਼ਿਸ 'ਤੇ ਪਹਿਲੇ ਹੀ ਦਿਨ 24.40 ਕਰੋੜ ਦਾ ਕਾਰੋਬਾਰ ਕਰ ਕੇ ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਕਰ ਦਿੱਤੀ ਹੈ। ਫ਼ਿਲਮ 'ਸਾਹੋ' ਨੇ 3 ਦਿਨਾਂ 'ਚ 79.08 ਕਰੋੜ ਕਮਾ ਲਏ ਹਨ।
ਫ਼ਿਲਮ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵੀਟਰ ਅਕਾਊਂਟ 'ਤੇ ਫ਼ਿਲਮ ਦੇ ਆਂਕੜੇ ਸਾਂਝੇ ਕਰ ਦੇ ਹੋਏ ਟਵੀਟ ਕੀਤਾ ਹੈ। ਤਰਨ ਆਦਰਸ਼ ਮੁਤਾਬਿਕ ਫ਼ਿਲਮ ਨੇ ਪਹਿਲੇ ਦਿਨ 24.40 ਕਰੋੜ ਦੂਜੇ ਦਿਨ 25.20 ਕਰੋੜ ਅਤੇ ਤੀਜੇ ਦਿਨ 29.48 ਕਰੋੜ ਦਾ ਕਾਰੋਬਾਰ ਕਰ ਕੇ ਹੁਣ ਤੱਕ 79.08 ਕਰੋੜ ਕਮਾ ਲਏ ਹਨ।