ਚੰਡੀਗੜ੍ਹ: 30 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸਾਹੋ' ਦੀ ਟੀਮ ਚੰਡੀਗੜ੍ਹ ਪੁੱਜੀ। ਇਸ ਮੌਕੇ ਪ੍ਰੈਸ ਵਾਰਤਾ ਕਰ ਟੀਮ ਨੇ ਫ਼ਿਲਮ ਦਾ ਪ੍ਰਮੋਸ਼ਨ ਕੀਤਾ। ਇਸ ਪ੍ਰੈਸ ਵਾਰਤਾ 'ਚ ਫ਼ਿਲਮ ਦੀ ਸਟਾਰਕਾਸਟ ਨੇ ਫ਼ਿਲਮ ਦੀ ਜਾਣਕਾਰੀ ਦਿੱਤੀ ਅਤੇ ਦਰਸ਼ਕਾਂ ਨੂੰ ਫ਼ਿਲਮ ਵੇਖਣ ਦੀ ਅਪੀਲ ਕੀਤੀ। ਇਸ ਫ਼ਿਲਮ ਰਾਹੀਂ ਪ੍ਰਭਾਸ ਅਤੇ ਸ਼ਰਧਾ ਪਹਿਲੀ ਵਾਰ ਵੱਡੇ ਪਰਦੇ 'ਤੇ ਇੱਕਠੇ ਨਜ਼ਰ ਆਉਣ ਵਾਲੇ ਹਨ।
ਸ਼ਰਧਾ ਕਪੂਰ ਨੇ ਕੀਤੀ ਪ੍ਰਭਾਸ ਦੀ ਸ਼ਲਾਘਾ - ਪ੍ਰਭਾਸ ਅਤੇ ਸ਼ਰਧਾ
ਫ਼ਿਲਮ ਸਾਹੋ' ਦੀ ਟੀਮ ਨੇ ਚੰਡੀਗੜ੍ਹ 'ਚ ਪ੍ਰੈ$ਸ ਵਾਰਤਾ ਕੀਤੀ। ਇਸ ਪ੍ਰੈ$ਸ ਵਾਰਤਾ 'ਚ ਸ਼ਰਧਾ ਕਪੂਰ ਨੇ ਸਾਊਥ ਇੰਡਸਟਰੀ ਦੇ ਸੁਪਰਸਟਾਰ ਪ੍ਰਭਾਸ ਦੇ ਕੰਮ ਦੀ ਖ਼ੂਬ ਸ਼ਲਾਘਾ ਕੀਤੀ।
ਇਸ ਸਬੰਧੀ ਜਦੋਂ ਸ਼ਰਧਾ ਤੋਂ ਸਵਾਲ ਕੀਤਾ ਗਿਆ ਕਿ ਤੇਲਗੂ ਫ਼ਿਲਮਾਂ ਦੇ ਸੁਪਰਸਟਾਰ ਪ੍ਰਭਾਸ ਨਾਲ ਕੰਮ ਕਰਨ ਦਾ ਤਜ਼ੁਰਬਾ ਕਿਵੇਂ ਦਾ ਰਿਹਾ ਤਾਂ ਉਨ੍ਹਾਂ ਕਿਹਾ ਕਿ ਪ੍ਰਭਾਸ ਤੇਲਗੂ ਫ਼ਿਲਮਾਂ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਸੁਪਰਸਟਾਰ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਪ੍ਰਮੋਸ਼ਨ ਲਈ ਉਹ ਹੈਦਰਾਬਾਤ ਗਏ ਸਨ ਤਾਂ ਉਸ ਵੇਲੇ ਪ੍ਰਮੋਸ਼ਨਲ ਈਵੈਂਟ 'ਚ ਪ੍ਰਭਾਸ ਦੀ ਫ਼ੈਨ ਫੋਲੋਵਿੰਗ ਵੇਖਣ ਲਾਇਕ ਸੀ।
ਦੱਸ ਦਈਏ ਕਿ ਪ੍ਰਭਾਸ ਨੇ ਗੱਲਬਾਤ ਦੌਰਾਨ ਫ਼ਿਲਮ ਡਬਿੰਗ ਨੂੰ ਲੈਕੇ ਗੱਲਬਾਤ ਕੀਤੀ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਹਿੰਦੀ ਡਬਿੰਗ 'ਚ ਪ੍ਰੇਸ਼ਾਨੀ ਆਈ ਤਾਂ ਉਨ੍ਹਾਂ ਦੱਸਿਆ ਕਿ ਪ੍ਰੇਸ਼ਾਨੀ ਤਾਂ ਆਈ ਪਰ ਉਨ੍ਹਾਂ ਨੇ ਹੱਲ ਕਰ ਲਈ।